#AMERICA

ਟਰੰਪ ਨੇ ਜਾਣ ਬੁੱਝ ਕੇ ਉਡਾਇਆ ਨਿੱਕੀ ਹੇਲੀ ਦਾ ਮਖੌਲ

ਵਾਸ਼ਿੰਗਟਨ, 22 ਜਨਵਰੀ (ਪੰਜਾਬ ਮੇਲ)- ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਭਾਰਤ-ਅਮਰੀਕੀ ਰਿਪਬਲਿਕਨ ਵਿਰੋਧੀ ਨਿੱਕੀ ਹੇਲੀ ਦਾ ਨਾਮ ਜਾਣਬੁੱਝ ਕੇ ‘ਨਿਮਬਰਾ’ ਬੋਲ ਕੇ ਉਸ ਦਾ ਮਖੌਲ ਉਡਾਉਣ ਦੀ ਕੋਸ਼ਿਸ਼ ਕੀਤੀ। ਟਰੰਪ ਦੇ ਇਸ ਮਖੌਲ ਨੂੰ ਨਸਲੀ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ। ਟਰੰਪ ਨੇ ਇਕ ਸੋਸ਼ਲ ਮੀਡੀਆ ਪੋਸਟ ਨੂੰ ਵੀ ਰੀਪੋਸਟ ਕੀਤਾ ਹੈ ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਨਿੱਕੀ ਹੇਲੀ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦੇ ਯੋਗ ਨਹੀਂ ਹੈ ਕਿਉਂਕਿ ਜਿਸ ਸਮੇਂ ਉਸ ਦਾ ਜਨਮ ਹੋਇਆ ਸੀ, ਤਾਂ ਨਿੱਕੀ ਦੇ ਮਾਪਿਆਂ ਨੂੰ ਨਾਗਰਿਕਤਾ ਨਹੀਂ ਮਿਲੀ ਸੀ। ਟਰੰਪ ਨੇ ਉਸ ਦੀ ਨਾਗਰਿਕਤਾ ਤੇ ਪੈਦਾਇਸ਼ ‘ਤੇ ਵੀ ਸਵਾਲ ਚੁੱਕੇ ਹਨ।