ਨਾਰਵੇ, 10 ਅਕਤੂਬਰ (ਪੰਜਾਬ ਮੇਲ)- ਨਾਰਵੇ ਦੇ ਓਸਲੋ ਵਿਚ ਅੱਜ ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਕੀਤਾ ਗਿਆ। ਇਸ ਵਾਰ ਇਹ ਇਨਾਮ ਵੇਨੇਜ਼ੁਏਲਾ ਦੀ ਮੁੱਖ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਾਚਾਡੋ ਨੂੰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਵੇਨੇਜ਼ੁਏਲਾ ਵਿਚ ਲੋਕਤੰਤਰਕ ਅਧਿਕਾਰਾਂ ਦੀ ਪਾਲਣਾ ਅਤੇ ਲੋਕਾਂ ਦੀ ਆਜ਼ਾਦੀ ਲਈ ਉਨ੍ਹਾਂ ਦੇ ਯਤਨਾਂ ਲਈ ਇਹ ਇਨਾਮ ਦਿੱਤਾ ਗਿਆ।
ਇਸ ਜਿੱਤ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ, ਜਿਨ੍ਹਾਂ ਨੇ ਵਾਰ-ਵਾਰ ਦਲੀਲ ਦਿੱਤੀ ਹੈ ਕਿ ਉਹ ”8 ਯੁੱਧਾਂ” ਨੂੰ ਸੁਲਝਾਉਣ ਲਈ ਇਨਾਮ ਜਿੱਤਣ ਦੇ ਹੱਕਦਾਰ ਹਨ।
ਟਰੰਪ ਦੀਆਂ ਉਮੀਦਾਂ ‘ਤੇ ਫਿਰਿਆ ਪਾਣੀ; ਨਹੀਂ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ
