#CANADA

ਜਸਨੀਤ ਕੌਰ ਉਲੰਪਿਕ ਟੀਮ ਲਈ ਚੁਣੀ ਗਈ

ਵੈਨਕੂਵਰ, 8 ਜੁਲਾਈ (ਮਲਕੀਤ ਸਿੰਘ/ਪੰਜਾਬ ਮੇਲ)- ਪੰਜਾਬੀਆਂ ਦੇ ਸ਼ਹਿਰ ਸਰੀ ਦੀ ਵਸਨੀਕ ਪੰਜਾਬਣ ਐਥਲੀਟ ਜਸਨੀਤ ਕੌਰ ਨੇ ਖੇਡਾਂ ਦੇ ਖੇਤਰ ‘ਚ ਅਹਿਮ ਪ੍ਰਾਪਤੀ ਕਰਕੇ ਪੂਰੇ ਪੰਜਾਬੀ ਭਾਈਚਾਰੇ ਸਮੇਤ ਕੈਨੇਡਾ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਾਪਤ ਵੇਰਵਿਆਂ ਮੁਤਾਬਿਕ ਐਥੇਲੈਟਿਕਲ ਦੇ ਖੇਤਰ ‘ਚ ਕਈ ਸ਼ਲਾਘਾਯੋਗ ਪ੍ਰਾਪਤੀਆਂ ਖੱਟਣ ਵਾਲੀ ਜਸਮੀਤ ਕੌਰ ਪੈਰਿਸ ‘ਚ ਹੋਣ ਵਾਲੇ ਉਲੰਪਿਕ ਖੇਡਾਂ ਦੌਰਾਨ ਕੈਨੇਡਾ ਵੱਲੋਂ ਉਥੇ ਭਾਗ ਲੈਣ ਵਾਲੀ ਕੈਨੇਡੀਅਨ ਟੀਮ ਲਈ ਚੁਣੀ ਗਈ ਹੈ। ਜਿਸਦੀ ਕਿ ਸਮੁੱਚੇ ਪੰਜਾਬੀ ਭਾਈਚਾਰੇ ਦੇ ਨਾਲ-ਨਾਲ ਕੈਨੇਡਾ ਦੇ ਖੇਡ ਪ੍ਰੇਮੀਆਂ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।