ਜਾਪਨ ਹੁਣ ਚੌਥੇ ਸਥਾਨ ‘ਤੇ ਪੁੱਜਾ
ਟੋਕੀਓ, 15 ਫਰਵਰੀ (ਪੰਜਾਬ ਮੇਲ)-ਜਾਪਾਨ ਹੁਣ ਦੁਨੀਆਂ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ ਕਿਉਂਕਿ ਜਰਮਨੀ ਨੇ ਇਸ ਨੂੰ ਪਛਾੜ ਕੇ ਤੀਜਾ ਸਥਾਨ ਹਾਸਲ ਕਰ ਲਿਆ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ ਇਹ 2023 ‘ਚ ਇਹ ਜਰਮਨੀ ਦੀ ਆਰਥਿਕਤਾ ਤੋਂ ਪਿੱਛੇ ਰਹਿ ਗਿਆ। ਵਿਸ਼ਲੇਸ਼ਕ ਕਹਿੰਦੇ ਹਨ ਕਿ ਇਹ ਅੰਕੜੇ ਇਸ ਗੱਲ ਨੂੰ ਦਰਸਾਉਂਦੇ ਹਨ ਕਿ ਕਿਵੇਂ ਜਾਪਾਨੀ ਅਰਥਵਿਵਸਥਾ ਹੌਲੀ-ਹੌਲੀ ਮੁਕਾਬਲੇ ਤੋਂ ਬਾਹਰ ਹੋ ਰਹੀ ਹੈ। ਜਾਪਾਨ ‘ਚ ਬੁੱਢਿਆਂ ਦੀ ਵੱਧ ਰਹੀ ਆਬਾਦੀ ਅਤੇ ਘੱਟ ਜਨਮ ਦਰ ਦੇ ਨਤੀਜੇ ਵਜੋਂ ਆਬਾਦੀ ਵਿਚ ਨੌਜਵਾਨਾਂ ਦੀ ਗਿਣਤੀ ਵਿਚ ਘਟੀ ਹੈ। 2010 ‘ਚ ਚੀਨ ਨੇ ਜਾਪਾਨ ਤੇ ਅਮਰੀਕਾ ਤੋਂ ਬਾਅਦ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਣ ਦਾ ਖਿਤਾਬ ਖੋਹ ਲਿਆ ਸੀ। ਫਿਰ ਜਾਪਾਨ ਤੀਜੇ ਸਥਾਨ ‘ਤੇ ਖਿਸਕ ਗਿਆ ਸੀ।