#EUROPE

ਜਰਮਨੀ ਦੇ ਲੋਕ ਇਕ ਸਾਲ ‘ਚ ਪੀ ਗਏ 556455532 ਲਿਟਰ ਬੀਅਰ

-ਪਿਛਲੇ 10 ਸਾਲਾਂ ‘ਚ ਹੈਰਾਨਜਨਕ ਵਾਧਾ
ਬਰਲਿਨ, 1 ਅਗਸਤ (ਪੰਜਾਬ ਮੇਲ)- ਯੂਰਪ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿਚੋਂ ਇਕ ਜਰਮਨੀ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਜਰਮਨੀ ਦੀ ਆਪਣੀ ਏਜੰਸੀ ਨੇ ਕਿਹਾ ਹੈ ਕਿ ਗੈਰ-ਅਲਕੋਹਲ ਵਾਲੀ ਬੀਅਰ ਦੀ ਖਪਤ ਵਿਚ ਪਿਛਲੇ 10 ਸਾਲਾਂ ਵਿਚ ਹੈਰਾਨ ਕਰਨ ਵਾਲੀ ਵਾਲਾ ਵਾਧਾ ਹੋਇਆ ਹੈ। ਨਵੀਂ ਰਿਪੋਰਟ ਅਨੁਸਾਰ ਪਿਛਲੇ 10 ਸਾਲਾਂ ਵਿਚ ਗੈਰ-ਅਲਕੋਹਲ ਵਾਲੀ ਬੀਅਰ ਦਾ ਉਤਪਾਦਨ ਦੁੱਗਣੇ ਤੋਂ ਵੀ ਵੱਧ ਹੋ ਗਿਆ ਹੈ।
ਖਪਤ ਵਧਣ ਤੋਂ ਬਾਅਦ ਬੀਅਰ ਦੇ ਉਤਪਾਦਨ ਵਿਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਇਸ ਨਾਲ ਗੈਰ-ਅਲਕੋਹਲਿਕ ਬੀਅਰ ਦੀ ਮਾਰਕੀਟ ਵਿਚ ਵੀ ਉਛਾਲ ਆਇਆ ਹੈ। ਦੂਜੇ ਪਾਸੇ ਅਲਕੋਹਲਿਕ ਬੀਅਰ ਵੀ ਵੇਚੀ ਜਾ ਰਹੀ ਹੈ। ਜਰਮਨੀ ਦੀ ਫ਼ੈਡਰਲ ਅੰਕੜਾ ਸਟੈਟਿਸਟੀਕਲ ਦਫਤਰ ਡੈਸਟੇਟਿਸ ਨੇ ਬੀਅਰ ਦੀ ਖਪਤ ਨੂੰ ਲੈ ਕੇ ਇਕ ਰਿਪੋਰਟ ਜਾਰੀ ਕੀਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਗੈਰ-ਅਲਕੋਹਲਿਕ ਬੀਅਰ ਦੀ ਵਿਕਰੀ ਵਿਚ ਵਾਧੇ ਨੂੰ ਦੇਖਦੇ ਹੋਏ ਇਸਦੇ ਉਤਪਾਦਨ ਵਿਚ ਦੁੱਗਣੇ ਤੋਂ ਵੀ ਜ਼ਿਆਦਾ ਇਜ਼ਾਫਾ ਹੋਇਆ ਹੈ।
ਰਿਪੋਰਟ ‘ਚ ਕਿਹਾ ਗਿਆ ਕਿ ਸ਼ਰਾਬ ਦਾ ਸੇਵਨ ਕਰਨ ਵਾਲੇ ਜ਼ਿਆਦਾਤਰ ਲੋਕਾਂ ਦਾ ਰੁਝਾਨ ਹੁਣ ਅਲਕੋਹਲ ਫਰੀ ਵਰਾਇਟੀ ਵੱਲ ਹੋ ਰਿਹਾ ਹੈ। ਇਸ ਕਾਰਨ  ਨਾਨ ਅਲਕੋਹਲਕ ਬੀਅਰ ਦੀ ਖਪਤ ਵਿਚ ਦੁੱਗਣਾ ਵਾਧਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਯੂਰਪੀ ਦੇਸ਼ਾਂ ‘ਚ ਵਾਈਨ ਦਾ ਰੁਝਾਨ ਜ਼ਿਆਦਾ ਹੈ।
ਅੰਕੜਾ ਏਜੰਸੀ ਡੈਸਟੇਟਿਸ ਦੀ ਰਿਪੋਰਟ ਅਨੁਸਾਰ ਸਾਲ 2023 ਵਿਚ ਜਰਮਨੀ ਦੇ ਲੋਕ 556 ਮਿਲੀਅਨ ਲਿਟਰ (556455532 ਲੀਟਰ) ਬੀਅਰ ਪੀ ਗਏ। ਮਾਹਿਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਜਰਮਨੀ ‘ਚ ਲੋਕਾਂ ਨੇ 49386805500 ਰੁਪਏ ਦੀ ਗੈਰ-ਅਲਕੋਹਲਿਕ ਬੀਅਰ ਪੀਤੀ। ਤੁਹਾਨੂੰ ਦੱਸ ਦੇਈਏ ਕਿ ਇਹ ਰਿਪੋਰਟ ਅੰਤਰਰਾਸ਼ਟਰੀ ਬੀਅਰ ਦਿਵਸ (2 ਅਗਸਤ) ਤੋਂ ਕੁਝ ਦਿਨ ਪਹਿਲਾਂ ਜਾਰੀ ਕੀਤੀ ਗਈ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਘੱਟ ਅਲਕੋਹਲ ਬੀਅਰ (ਜਿਵੇਂ ਕਿ ਰੈਡਲਰ, ਲੈਮੋਨੇਡ ਆਦਿ) ਦਾ ਉਤਪਾਦਨ ਵੀ ਸਾਲ 2013 ਦੇ ਮੁਕਾਬਲੇ ਸਾਲ 2023 ਵਿਚ 36 ਕਰੋੜ ਲਿਟਰ ਨੂੰ ਪਾਰ ਕਰ ਗਿਆ ਹੈ।
ਜਰਮਨੀ ਦੀ ਸੰਘੀ ਏਜੰਸੀ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗੈਰ-ਅਲਕੋਹਲਿਕ ਬੀਅਰ ਦੀ ਖਪਤ ਵਧਣ ਦਾ ਮਤਲਬ ਇਹ ਨਹੀਂ ਹੈ ਕਿ ਅਲਕੋਹਲ ਵਾਲੀ ਬੀਅਰ ਦੇ ਉਤਪਾਦਨ ਅਤੇ ਖਪਤ ‘ਤੇ ਕੋਈ ਅਸਰ ਪਿਆ ਹੈ। ਜਰਮਨੀ ਵਿਚ ਬੀਅਰ ਦੀ ਇਸ ਸ਼੍ਰੇਣੀ ਦਾ ਅਜੇ ਵੀ ਗੈਰ-ਅਲਕੋਹਲਿਕ ਬੀਅਰ ਨਾਲੋਂ ਵੱਧ ਉਤਪਾਦਨ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਜਰਮਨੀ ‘ਚ ਕੱਚੇ ਮਾਲ ਦੀ ਸਪਲਾਈ ਅਤੇ ਟਰਾਂਸਪੋਰਟੇਸ਼ਨ ਵਧਣ ਨਾਲ ਬੀਅਰ ਦੀਆਂ ਕੀਮਤਾਂ ‘ਤੇ ਵੀ ਅਸਰ ਪਿਆ ਹੈ। ਜਰਮਨੀ ਵਿਚ ਬੀਅਰ ਦੀ ਕੀਮਤ ਵਿਚ 2022 ਤੋਂ 2023 ਦਰਮਿਆਨ 11.6 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।