#OTHERS

ਚੀਨੀ ਰਾਸ਼ਟਰਪਤੀ ਵੱਲੋਂ ਰੂਸ-ਯੂਕਰੇਨ ਜੰਗ ਖ਼ਤਮ ਕਰਨ ਲਈ ਵਿਚੋਲਗੀ ਦੀ ਪੇਸ਼ਕਸ਼

ਪੇਈਚਿੰਗ, 27 ਅਪ੍ਰੈਲ (ਪੰਜਾਬ ਮੇਲ)-ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਯੂਕਰੇਨੀ ਹਮਰੁਤਬਾ ਵੋਲੋਦੀਮੀਰ ਜ਼ੈਲੇਂਸਕੀ ਨੂੰ ਫੋਨ ਕਰਕੇ ਰੂਸ ਨਾਲ ਚੱਲ ਰਹੀ ਜੰਗ ਖ਼ਤਮ ਕਰਨ ਲਈ ਵਿਚੋਲਗੀ ਦੀ ਪੇਸ਼ਕਸ਼ ਕੀਤੀ ਹੈ। ਜਿਨਪਿੰਗ ਵੱਲੋਂ ਜ਼ੈਲੇਂਸਕੀ ਨੂੰ ਕੀਤੀ ਇਹ ਪਲੇਠੀ ਫੋਨ ਕਾਲ ਸੀ। ਚੀਨੀ ਸਦਰ ਨੇ ਕਿਹਾ ਕਿ ਕੀਵ ਨੂੰ ਭੱਜ ਕੇ ‘ਇਸ ਮੌਕੇ ਦਾ ਲਾਹਾ’ ਲੈਣਾ ਚਾਹੀਦਾ ਹੈ। ਜਿਨਪਿੰਗ ਨੇ ਚਿਤਾਵਨੀ ਦਿੱਤੀ ਕਿ ਪ੍ਰਮਾਣੂ ਜੰਗ ਵਿਚ ਕੋਈ ਵੀ ਜੇਤੂ ਨਹੀਂ ਹੁੰਦਾ। ਸ਼ੀ ਨੇ ਇਹ ਪੇਸ਼ਕਸ਼ ਅਜਿਹੇ ਮੌਕੇ ਕੀਤੀ ਹੈ, ਜਦੋਂ ਚੀਨੀ ਸਦਰ ਨੇ ਪਿਛਲੇ ਮਹੀਨੇ ਮਾਸਕੋ ਦਾ ਦੌਰਾ ਕੀਤਾ ਸੀ। ਆਪਣੀ ਇਸ ਫੇਰੀ ਦੌਰਾਨ ਸ਼ੀ ਨੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਦਾ ‘ਪਿਆਰਾ ਦੋਸਤ’ ਕਹਿ ਕੇ ਹਵਾਲਾ ਦਿੱਤਾ ਸੀ। ਸ਼ੀ ਨੇ ਜ਼ੈਲੇਂਸਕੀ ਨੂੰ ਕਿਹਾ, ”ਸੰਵਾਦ ਤੇ ਵਿਚਾਰ ਚਰਚਾ ਹੀ ਅੱਗੇ ਵਧਣ ਦਾ ਇਕੋ ਇਕ ਵਿਹਾਰਕ ਤਰੀਕਾ ਹੈ।” ਚੀਨੀ ਸਦਰ ਨੇ ਗੋਲੀਬੰਦੀ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਏਲਚੀ ਭੇਜਣ ਦੀ ਵੀ ਪੇਸ਼ਕਸ਼ ਕੀਤੀ।

Leave a comment