ਅਮਰੀਕਾ ਵੱਲੋਂ ਪਾਕਿਸਤਾਨ ‘ਚ ਆਪਣਾ ਫੌਜੀ ਟਿਕਾਣਾ ਬਣਾਉਣ ਦੀ ਯੋਜਨਾ ‘ਤੇ ਆਇਆ ਚੀਨ ਦਾ ਪ੍ਰਤੀਕਰਮ
ਬੀਜਿੰਗ, 25 ਜੂਨ (ਪੰਜਾਬ ਮੇਲ)- ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ ਦੇ ਅਮਰੀਕਾ ਦੌਰੇ ਮਗਰੋਂ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਪਾਕਿਸਤਾਨ ਅਮਰੀਕਾ ਨਾਲ ਆਪਣੇ ਸਬੰਧ ਸੁਧਾਰਨ ਤੇ ਵਪਾਰ ਵਧਾਉਣ ਦੀਆਂ ਕੋਸ਼ਿਸ਼ਾਂ ‘ਚ ਲੱਗਾ ਹੋਇਆ ਹੈ। ਇਸੇ ਦੌਰਾਨ ਇਹ ਵੀ ਖ਼ਬਰ ਸਾਹਮਣੇ ਆਈ ਸੀ ਕਿ ਅਮਰੀਕਾ ਪਾਕਿਸਤਾਨ ‘ਚ ਆਪਣਾ ਫੌਜੀ ਟਿਕਾਣਾ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ।
ਇਨ੍ਹਾਂ ਚਰਚਾਵਾਂ ਵਿਚਾਲੇ ਚੀਨ ਨੇ ਪਾਕਿਸਤਾਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਨੇ ਅਮਰੀਕਾ ਨੂੰ ਆਪਣੀ ਜ਼ਮੀਨ ‘ਤੇ ਫੌਜੀ ਬੇਸ ਬਣਾਉਣ ਦੀ ਇਜਾਜ਼ਤ ਦਿੱਤੀ, ਤਾਂ ਉਹ ਪਾਕਿਸਤਾਨ ਨਾਲ ਸਾਰੇ ਵਪਾਰਕ ਸਬੰਧ ਤੋੜ ਦੇਵੇਗਾ। ਚੀਨ ਦੀ ਇਸ ਧਮਕੀ ਮਗਰੋਂ ਪਾਕਿਸਤਾਨ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ, ਕਿਉਂਕਿ ਉਹ ਦੋਵਾਂ ਸੁਪਰਪਾਵਰ ਦੇਸ਼ਾਂ ਨਾਲ ਆਪਣੇ ਸਬੰਧ ਚੰਗੇ ਰੱਖਣਾ ਚਾਹੁੰਦਾ ਹੈ ਤੇ ਜੇਕਰ ਅਮਰੀਕਾ ਨਾਲ ਸਬੰਧ ਸੁਧਾਰਨ ਪਿੱਛੋਂ ਉਸ ਦੇ ਚੀਨ ਨਾਲ ਸਬੰਧ ਖ਼ਰਾਬ ਹੋ ਜਾਣ, ਤਾਂ ਇਕ ਵਾਰ ਫ਼ਿਰ ਉਸ ਦਾ ਇਕ ਹੱਥ ਖਾਲੀ ਰਹਿ ਜਾਵੇਗਾ।
ਚੀਨ ਵੱਲੋਂ ਪਾਕਿਸਤਾਨ ਨੂੰ ਸਾਰੇ ਸੰਬੰਧ ਖਤਮ ਕਰਨ ਦੀ ਧਮਕੀ!
