#INDIA

ਚੀਨ ਨੇ ਭਾਰਤੀਆਂ ਵੀਜ਼ਾ ਫੀਸ ‘ਚ ਕਟੌਤੀ ਦੀ ਮਿਆਦ ਵਧਾਈ

ਨਵੀਂ ਦਿੱਲੀ, 3 ਦਸੰਬਰ (ਪੰਜਾਬ ਮੇਲ)- ਚੀਨ ਨੇ ਵਿਦੇਸ਼ੀਆਂ ਦੀ ਸਹੂਲਤ ਲਈ ਮਹੱਤਵਪੂਰਨ ਕਦਮ ਚੁੱਕਿਆ ਹੈ। ਇਕ ਮਹੱਤਵਪੂਰਨ ਕਦਮ ‘ਚ ਭਾਰਤ ‘ਚ ਚੀਨੀ ਦੂਤਘਰ ਨੇ ਵੀਜ਼ਾ ਫ਼ੀਸ ‘ਚ ਕਟੌਤੀ ਦੀ ਮਿਆਦ ਨੂੰ 31 ਦਸੰਬਰ 2025 ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਦੂਤਘਰ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ।
ਨਵੇਂ ਬਿਆਨ ਮੁਤਾਬਕ ਵਿਜ਼ਿਟਰਾਂ ਲਈ ਸਿੰਗਲ ਐਂਟਰੀ ਵੀਜ਼ਾ ਫੀਸ 2,900 ਰੁਪਏ ਹੈ ਤੇ ਡਬਲ ਐਂਟਰੀ ਲਈ 4,400 ਰੁਪਏ ਹੈ, ਜੋ ਪਿਛਲੇ ਸਾਲ ਲਾਗੂ ਕੀਤੇ ਗਏ ਪਿਛਲੇ ਲਾਗਤ-ਕਟੌਤੀ ਉਪਾਵਾਂ ਨੂੰ ਜਾਰੀ ਰੱਖਦਾ ਹੈ। ਛੇ ਮਹੀਨਿਆਂ ਦੀ ਮਲਟੀਪਲ ਐਂਟਰੀਆਂ ਲਈ ਫੀਸ 5,900 ਹੈ ਅਤੇ 12 ਮਹੀਨਿਆਂ ਜਾਂ ਇਸ ਤੋਂ ਵੱਧ ਕਈ ਐਂਟਰੀਆਂ ਲਈ ਫੀਸ 8,800 ਰੁਪਏ ਹੈ। ਸਮੂਹ ਵੀਜ਼ਾ ਅਤੇ ਅਧਿਕਾਰਤ ਸਮੂਹ ਵੀਜ਼ਾ ਲਈ ਹਰੇਕ ਬਿਨੈਕਾਰ ਨੂੰ 1,800 ਰੁਪਏ ਅਦਾ ਕਰਨੇ ਪੈਣਗੇ। ਇਹ ਨੋਟੀਫਿਕੇਸ਼ਨ ਉਦੋਂ ਆਈ ਹੈ, ਜਦੋਂ ਭਾਰਤ ਅਤੇ ਚੀਨ ਨੇ ਅਸਲ ਕੰਟਰੋਲ ਰੇਖਾ ‘ਤੇ ਵਿਆਪਕ ਸਹਿਮਤੀ ਬਣਾ ਲਈ ਹੈ। ਉੱਧਰ ਐੱਮ.ਓ.ਡੀ ਦੁਆਰਾ ਸਾਲ ਦੇ ਅੰਤ ਦੀ ਸਮੀਖਿਆ ਦੇ ਹਿੱਸੇ ਵਜੋਂ ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤ ਅਤੇ ਚੀਨ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਨਾਲ ਕੁਝ ਖੇਤਰਾਂ ਵਿਚ ਜ਼ਮੀਨੀ ਸਥਿਤੀ ਨੂੰ ਬਹਾਲ ਕਰਨ ਦੇ ਰਾਹ ‘ਤੇ ਹਨ।