#AMERICA

ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਮਾਮਲੇ ‘ਚ ਟਰੰਪ ਅੱਗੇ ਨਿਕਲੇ : ਸਰਵੇਖਣ

ਜ਼ਿਆਦਾਤਰ ਬਾਲਗਾਂ ਦੀ ਰਾਏ ; ਟਰੰਪ ਨੇ ਇਮੀਗ੍ਰੇਸ਼ਨ ਦੇ ਮੁੱਦੇ ‘ਤੇ ਵੱਧ ਨੁਕਸਾਨ ਕੀਤਾ
ਵਾਸ਼ਿੰਗਟਨ, 24 ਮਾਰਚ (ਪੰਜਾਬ ਮੇਲ)- ਨਵੇਂ ਸਰਵੇਖਣ ਅਨੁਸਾਰ, ਜ਼ਿਆਦਾਤਰ ਏਸ਼ਿਆਈ ਅਮਰੀਕੀ, ਮੂਲ ਹਵਾਈਅਨ ਅਤੇ ਪ੍ਰਸ਼ਾਂਤ ਟਾਪੂ ਵਾਸੀ (ਏ.ਏ.ਪੀ.ਆਈ.) ਇਹ ਮੰਨਦੇ ਹਨ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਵਿਚ ਹੁਣ ਤੱਕ ਇਮੀਗ੍ਰੇਸ਼ਨ ਅਤੇ ਸਰਹੱਦੀ ਸੁਰੱਖਿਆ ਦੇ ਮੁੱਦੇ ‘ਤੇ ਫਾਇਦੇ ਨਾਲੋਂ ਨੁਕਸਾਨ ਜ਼ਿਆਦਾ ਕੀਤਾ ਹੈ। ਏ.ਏ.ਪੀ.ਆਈ. ਡੇਟਾ ਅਤੇ ‘ਐਸੋਸੀਏਟਿਡ ਪ੍ਰੈੱਸ-ਐੱਨ ਓ ਆਰ ਸੀ ਸੈਂਟਰ ਫਾਰ ਪਬਲਿਕ ਅਫੇਅਰਜ਼ ਰਿਸਰਚ’ ਦੇ ਸਰਵੇਖਣ ਮੁਤਾਬਕ ਲਗਪਗ 10 ਵਿਚੋਂ 6 ਏ.ਏ.ਪੀ.ਆਈ. ਬਾਲਗ ਕਹਿੰਦੇ ਹਨ ਕਿ ਟਰੰਪ ਨੇ ਇਮੀਗ੍ਰੇਸ਼ਨ ਅਤੇ ਸਰਹੱਦੀ ਸੁਰੱਖਿਆ ਨੂੰ ਬਹੁਤ ਜ਼ਿਆਦਾ ਜਾਂ ਘੱਟ ਨੁਕਸਾਨ ਪਹੁੰਚਾਇਆ ਹੈ।
ਇਸ ਦੇ ਉਲਟ, ਜਨਵਰੀ ਦੇ ਇੱਕ ਸਰਵੇਖਣ ਵਿਚ ਲਗਪਗ 10 ਵਿਚੋਂ 4 ਆਮ ਅਮਰੀਕੀ ਬਾਲਗਾਂ ਨੇ ਅਜਿਹੀ ਸਲਾਹ ਦਿੱਤੀ ਸੀ। ਲਗਪਗ ਦੋ-ਤਿਹਾਈ ਏ.ਏ.ਪੀ.ਆਈ. ਬਾਲਗ ਜੋ ਆਮ ਅਮਰੀਕੀਆਂ ਦੇ ਮੁਕਾਬਲੇ ਡੈਮੋਕਰੈਟਿਕ ਪਾਰਟੀ ਦੇ ਜ਼ਿਆਦਾ ਸਮਰਥਕ ਹੁੰਦੇ ਹਨ, ਦਾ ਕਹਿਣਾ ਹੈ ਕਿ ਅਮਰੀਕਾ ‘ਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਮਾਮਲੇ ਵਿਚ ਟਰੰਪ ਬਹੁਤ ਅੱਗੇ ਨਿਕਲ ਗਏ ਹਨ।