#PUNJAB

ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਪਾਕਿਸਤਾਨੀ ਕੁਨੈਕਸ਼ਨ ਆਇਆ ਸਾਹਮਣੇ

ਚੰਡੀਗੜ੍ਹ, 26 ਫਰਵਰੀ (ਪੰਜਾਬ ਮੇਲ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਪਾਕਿਸਤਾਨੀ ਕੁਨੈਕਸ਼ਨ ਸਾਹਮਣੇ ਆਇਆ ਹੈ। ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਵੀਡੀਓ ਜਾਰੀ ਕਰ ਕੇ ਕਿਹਾ ਹੈ ਕਿ ਲਾਰੈਂਸ ਮੇਰਾ ਛੋਟਾ ਭਰਾ ਹੈ ਤੇ ਉਹ ਜਾਨ ਵੀ ਮੰਗੇਗਾ, ਤਾਂ ਦੇ ਦਿਆਂਗਾ। ਲਾਰੈਂਸ ਵਰਗੇ ਭਰਾ ਨਾਲ ਮੈਂ ਹਮੇਸ਼ਾ ਖੜ੍ਹਾ ਹਾਂ। ਇਹ ਵੀਡੀਓ 2 ਮਿੰਟਾਂ ਤੋਂ ਵੱਧ ਸਮੇਂ ਦੀ ਹੈ। ਵੀਡੀਓ ‘ਚ ਸ਼ਹਿਜ਼ਾਦ ਨੇ ਦਾਅਵਾ ਕੀਤਾ ਹੈ ਕਿ ਮੁੰਬਈ ‘ਚ ਐੱਨ.ਸੀ.ਪੀ. ਅਜੀਤ ਧੜੇ ਦੇ ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਦੇ ਮਾਮਲੇ ‘ਚ ਮੁੱਖ ਮੁਲਜ਼ਮ ਜੀਸ਼ਾਨ ਉਰਫ ਜੇਸੀ ਪੁਰੇਵਾਲ ਨੂੰ ਵਿਦੇਸ਼ ਭੱਜਣ ‘ਚ ਮਦਦ ਕੀਤੀ। ਬਾਬਾ ਸਿੱਦੀਕੀ ਦੀ ਹੱਤਿਆ ਦੀ ਸਾਜ਼ਿਸ਼ ਲਾਰੈਂਸ ਬਿਸ਼ਨੋਈ ਨੇ ਰਚੀ ਸੀ।