#CANADA

ਗੁਰੂ ਨਾਨਕ ਫੂਡ ਬੈਂਕ ਦੇ ‘ਮੈਗਾ ਫੂਡ ਡਰਾਈਵ’ ਵਿਚ ਦਾਨੀਆਂ ਨੇ 216 ਟਨ ਫੂਡ  ਦਾਨ ਕੀਤਾ

ਸਰੀ, 10 ਜੁਲਾਈ (ਹਰਦਮ ਮਾਨ/ਪੰਜਾਬ ਮੇਲ)- ਗੁਰੂ ਨਾਨਕ ਫੂਡ ਬੈਂਕ ਵੱਲੋਂ ਆਪਣੀ ਪੰਜਵੀਂ ਵਰ੍ਹੇਗੰਢ ਮੌਕੇ ਮੈਗਾ ਫੂਡ ਡਰਾਈਵ ਕੀਤਾ ਗਿਆ ਜਿਸ ਵਿਚ ਦਾਨੀਆਂ ਨੇ ਭਰਵਾਂ ਹੁੰਗਾਰਾ ਦਿੱਤਾ। ਇਸ ਮੈਗਾ ਡਰਾਈਵ ਦੌਰਾਨ  216 ਟਨ ਤੋਂ ਵੱਧ ਫੂਡ  ਇਕੱਠਾ ਕੀਤਾ ਗਿਆ।

ਫੂਡ ਡਰਾਈਵ ਵਿਚ ਸ਼ਾਮਲ ਹੋ ਕੇ ਕਈ ਸਥਾਨਕ ਰਾਜਨੀਤਕ ਆਗੂਆਂ ਤੇ ਉੱਘੀਆਂ ਸ਼ਖ਼ਸੀਅਤਾਂ ਨੇ ਭਾਈਚਾਰੇ ਦੇ ਦਾਨੀ ਸੱਜਣਾਂ ਨੂੰ ਉਤਸ਼ਾਹਿਤ ਕੀਤਾ ਤੇ ਵਲੰਟੀਅਰਾਂ ਦੀ ਹੌਸਲਾ ਅਫਜ਼ਾਈ ਕੀਤੀ। 100 ਤੋਂ ਵਧੇਰੇ  ਸਕੂਲੀ ਵਿਦਿਆਰਥੀਆਂ ਨੇ ਫੂਡ ਡਰਾਈਵ ਦੌਰਾਨ ਸਾਰਾ ਦਿਨ ਬਤੌਰ ਵਲੰਟੀਅਰ ਸੇਵਾ ਨਿਭਾ ਬੇਸ਼ੱਕ ਦਾਨ ਪਿਛਲੇ ਸਾਲ ਦੇ ਰਿਕਾਰਡ-ਤੋੜ 384.5 ਟਨ ਦੇ ਮੁਕਾਬਲੇ ਘੱਟ ਰਿਹਾ ਪਰ ਗੁਰੂ ਨਾਨਕ ਫੂਡ ਬੈਂਕ  ਸਮਝਦਾ ਹੈ ਕਿ ਕੈਨੇਡੀਅਨ ਲੋਕ ਮੌਜੂਦਾ ਔਖੇ ਸਮੇਂ ਵਿੱਚੋਂ ਲੰਘ ਰਹੇ ਹਨ। ਆਰਥਿਕ ਮੰਦੀ ਦੇ ਬਾਵਜੂਦ ਭਾਈਚਾਰੇ ਵੱਲੋਂ ਸੇਵਾ ਤੇ ਦਾਨ ਲਈ ਅੱਗੇ ਆਉਣਾ ਬਹੁਤ ਹੀ ਸ਼ਲਾਘਾਯੋਗ ਹੈ।

ਗੁਰੂ ਨਾਨਕ ਫੂਡ ਬੈਂਕ ਵੱਲੋਂ ਪਿਛਲੇ ਪੰਜ ਸਾਲਾਂ ਵਿੱਚ ਯੋਗਦਾਨ ਪਾਉਣ ਵਾਲੇ 72,000 ਵਲੰਟੀਅਰ ਘੰਟਿਆਂ ਦੇ ਇੱਕ ਸ਼ਾਨਦਾਰ ਮੀਲ ਪੱਥਰ ਦਾ ਜਸ਼ਨ ਵੀ ਮਨਾਇਆ। 11 ਸਾਲਾ ਲਕਸ਼ ਦੀਆਂ ਸੇਵਾਵਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ ਗਈ ਜਿਸ ਨੇ ਜੁਲਾਈ, 2020 ਨੂੰ ਗੁਰੂ ਨਾਨਕ ਫੂਡ ਬੈਂਕ ਨਾਲ ਸਵੈ-ਸੇਵਾ ਸ਼ੁਰੂ ਕੀਤੀ ਸੀ ਅਤੇ ਹੁਣ ਤੱਕ ਬਤੌਰ ਵਲੰਟੀਅਰ 2,765 ਘੰਟੇ ਪੂਰੇ ਕਰ ਲਏ ਹਨ। ਇਹ  ਸਮਰਪਣ ਅਤੇ ਭਾਈਚਾਰਕ ਸੇਵਾ ਦੀ ਇੱਕ ਸ਼ਾਨਦਾਰ ਮਿਸਾਲ ਹੈ। ਪ੍ਰਬੰਧਕਾਂ ਵੱਲੋਂ ਫੂਡ ਡਰਾਈਵ ਦੀ ਸਫਲਤਾ ਲਈ ਸਾਰੇ ਵਲੰਟੀਅਰਾਂਸਮਰਥਕਾਂ ਅਤੇ ਦਾਨੀਆਂ ਦਾ ਧੰਨਵਾਦ ਕੀਤਾ ਗਿਆ।