#CANADA

ਗ਼ਜ਼ਲ ਮੰਚ ਸਰੀ ਦੀ ਖੂਬਸੂਰਤ ਸ਼ਾਇਰਾਨਾ ਸ਼ਾਮ ਨੇ ਸ਼ਾਇਰੀ ਦੇ ਪ੍ਰਸੰਸਕਾਂ ਨੂੰ ਮੋਹ ਲਿਆ

ਹਰ ਇਕ ਸ਼ਾਇਰ ਅਤੇ ਹਰ ਗ਼ਜ਼ਲ ਇਕ ਤੋਂ ਵੱਧ ਇਕ ਸੀ-ਪ੍ਰੋ. ਬਾਵਾ ਸਿੰਘ

ਸਰੀ, 20 ਸਤੰਬਰ (ਹਰਦਮ ਮਾਨ/ਪੰਜਾਬ ਮੇਲ)- ਗ਼ਜ਼ਲ ਮੰਚ ਸਰੀ ਵੱਲੋਂ ਸਰੀ ਆਰਟ ਸੈਂਟਰ ਵਿਚ ਆਪਣੀ ਸਾਲਾਨਾ ਖੂਬਸੂਰਤ ਸ਼ਾਇਰਾਨਾ ਸ਼ਾਮ ਮਨਾਈ ਗਈ ਜਿਸ ਵਿਚ ਸ਼ਾਮਲ ਹੋਏ ਸੰਜੀਦਾ ਸ਼ਾਇਰੀ ਦੇ ਸੈਂਕੜੇ ਕਦਰਦਾਨਾਂ ਨੇ ਪੰਜਾਬੀ ਸ਼ਾਇਰੀ ਨੂੰ ਰੂਹ ਨਾਲ ਮਾਣਿਆ ਅਤੇ ਹਰ ਇਕ ਸ਼ਾਇਰ ਨੂੰ ਤਾੜੀਆਂ ਦੀ ਭਰਪੂਰ ਦਾਦ ਨਾਲ ਨਿਵਾਜਿਆ। ਇਸ ਸ਼ਾਮ ਦੀ ਪ੍ਰਧਾਨਗੀ ਪੰਜਾਬ ਤੋਂ ਆਏ ਪ੍ਰੋ. ਬਾਵਾ ਸਿੰਘ (ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ) ਤੇ ਪ੍ਰਿੰਸੀਪਲ ਸਤਿੰਦਰ ਕੌਰ ਕਾਹਲੋਂਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਅਤੇ ਦਸ਼ਮੇਸ਼ ਗਿੱਲ ਫਿਰੋਜ਼ ਨੇ ਕੀਤੀ।

ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕਵਾਂਟਲਿਨ ਫਸਟ ਨੇਸ਼ਨ ਦੀ ਨਾਮਵਰ ਸ਼ਖ਼ਸੀਅਤ ਫਰਨ ਗੈਬਰੀਅਲ ਵੱਲੋਂ ਆਪਣੀ ਭਾਸ਼ਾ ਵਿਚ ਗਾਏ ਗੀਤ ਨਾਲ ਹੋਈ। ਗ਼ਜ਼ਲ ਮੰਚ ਵੱਲੋਂ ਰਾਜਵੰਤ ਰਾਜ ਨੇ ਹਾਜਰ ਮਹਿਮਾਨਾਂਸਹਿਯੋਗੀਆਂਸ਼ਾਇਰਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਦਿਆਂ ਮੰਚ ਦੀਆਂ ਸਰਗਰਮੀਆਂ ਬਾਰੇ ਅਤੇ ਸਹਿਯੋਗੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਈ ਪੰਜਾਬੀ ਲੇਖਿਕਾ ਬਰਜਿੰਦਰ ਕੌਰ ਢਿੱਲੋਂ ਨੂੰ ਸਭਾ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਸ਼ਾਇਰਾਨਾ ਸ਼ਾਮ ਦੇ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲਦਿਆਂ ਰਾਜਵੰਤ ਰਾਜ ਨੇ ਉਰਦੂ ਅਤੇ ਪੰਜਾਬੀ ਦੇ ਨਾਮਵਰ ਸ਼ਾਇਰ ਨਰਿੰਦਰ ਭਾਗੀ ਨੂੰ ਆਪਣਾ ਕਲਾਮ ਪੇਸ਼ ਕਰਨ ਦਾ ਸੱਦਾ ਦਿੱਤਾ। ਨਰਿੰਦਰ ਭਾਗੀ ਨੇ ਆਪਣੀ ਸੁਰੀਲੀ ਆਵਾਜ਼ ਵਿਚ ਪੇਸ਼ ਕੀਤੀਆਂ ਦੋ ਉਰਦੂ ਗ਼ਜ਼ਲਾਂ ਰਾਹੀਂ ਖੂਬਸੂਰਤ ਕਾਵਿਕ ਮਾਹੌਲ ਦੀ ਨੀਂਹ ਰੱਖ ਦਿੱਤੀ।

ਉਪਰੰਤ ਪ੍ਰੀਤ ਮਨਪ੍ਰੀਤ ਨੇ ‘ਲਾਹ ਵੀ ਦੇ ਹੁਣ ਚੁੱਪ ਦੇ ਪਰਦੇ ਬੋਲ ਜਰਾ ਕੁਝ ਚਾਨਣ ਕਰਦੇਕਿੰਨੇ ਖਾਲੀ ਹੋ ਚੱਲੇ ਹਾਂ ਖਾਲੀ ਥਾਵਾਂ ਭਰਦੇ ਭਰਦੇ’ ਜਿਹੇ ਗੰਭੀਰ ਸ਼ਿਅਰਾਂ ਨਾਲ ਸਰੋਤਿਆਂ ਦੀ ਭਰਪੂਰ ਵਾਹ ਵਾਹ ਹਾਸਲ ਕੀਤੀ। ਕਵਿੱਤਰੀ ਸੁਖਜੀਤ “ਤੂੰ ਵੀ ਝੋਲੇ ਭਰ ਦਿੱਤੀ ਹੈ ਤੂੰ ਵੀ ਹਿੱਸਾ ਪਾ ਦਿੱਤੈਮੇਰੇ ਕੋਲ ਤਾਂ ਪਹਿਲਾਂ ਹੀ ਪਰ ਆਪਣੇ ਦਰਦ ਬਥੇਰੇ ਸੀ’ ਲੈ ਕੇ ਔਰਤ ਵੇਦਨਾ ਦੀ ਸ਼ਾਇਰੀ ਦੇ ਰੂਬਰੂ ਹੋਈ। ਦਵਿੰਦਰ ਗੌਤਮ ਆਪਣੀਆਂ ਗ਼ਜ਼ਲਾਂ ਰਾਹੀਂ ਵਿਸ਼ੇਸ਼ ਪ੍ਰਭਾਵ ਛੱਡ ਗਿਆ ਜਦ ਉਸ ਨੇ ਕਿਹਾ ‘ਕੋਈ ਵੀ ਉਜਰ ਨਾ ਇਹ ਤਾਂ ਜਨਾਬ ਹੋ ਜਾਂਦਾਤੁਹਾਨੂੰ ਦੇਖ ਕੇ ਆਪੇ ਅਦਾਬ ਹੋ ਜਾਂਦਾ’ਰਾਜਵੰਤ ਰਾਜ ‘ਘਟਾਵਾਂ ਨੇ ਕਰੀ ਸਾਜ਼ਿਸ਼ ਤੇ ਭੋਲੇ ਮੋਰ ਨੱਚੇ ਨੇਰਹੀ ਖਾਮੋਸ਼ ਹੀ ਝਾਂਜਰ ਇਕੱਲੇ ਬੋਰ ਨੱਚੇ ਨੇ’ ਜਿਹੇ ਖੂਬਸੂਰਤ ਸ਼ਿਅਰਾਂ ਨਾਲ ਸਰੋਤਿਆਂ ਦੀ ਖੂਬ ਦਾਦ ਖੱਟ ਗਿਆ।

ਫਿਰ ਦਵਿੰਦਰ ਗੌਤਮ ਨੇ ਸਟੇਜ ਸੰਚਾਲਨ ਸਾਂਭਦਿਆਂ ਸ਼ਬਦਾਂ ਦੇ ਜਾਦੂਗਰ ਇੰਦਰਜੀਤ ਧਾਮੀ ਨੂੰ ਪੇਸ਼ ਕੀਤਾ ਅਤੇ ਇੰਦਰਜੀਤ ਧਾਮੀ ਨੇ ‘ਇਹ ਕਲਪਨਾ ਵਿੱਚ ਖੁਤਖੁਤੀ ਸਾਡੇ ਜਗਾਉਂਦਾ ਕੌਣ ਹੈਸੋਚੋ ਕਿ ਸਾਡੀ ਹੋਸ਼ ਨਾ ਯਾਰੀ ਪਵਾਉਂਦਾ ਕੌਣ ਹੈ’ ਰਾਹੀਂ ਸਰੋਤਿਆਂ ਦੀ ਕਲਪਨਾ ਨੂੰ ਹਲੂਣਿਆ। ਹਰਦਮ ਮਾਨ ਨੇ ਆਪਣੇ ਅੰਦਾਜ਼ ਵਿਚ ਹਾਜਰੀ ਲੁਆਈ ‘ਚੜ੍ਹਦੀ ਉਮਰੇ ਕੋਮਲ ਕਲੀਆਂ ਠੰਡੇ ਹੌਕੇ ਭਰ ਰਹੀਆਂਮਹਿਕਾਂ ਦੇ ਵਣਜਾਰੇ ਫਿਰਦੇ ਬਾਗ ‘ਚ ਚਾਰ ਚੁਫੇਰੇ ਨੇ’। ਦਸ਼ਮੇਸ਼ ਗਿੱਲ ਫਿਰੋਜ਼ ਉਰਦੂ ਅਤੇ ਪੰਜਾਬੀ ਰੰਗ ਲੈ ਕੇ ਹਾਜਰ ਹੋਇਆ ‘ਛਾਂ ਦੀ ਚਾਦਰ ਸਿਰ ਤੋਂ ਮੇਰੇ ਧੁੱਪ ਨੇ ਫਿਰ ਲਾਹ ਲਈਰੁੱਖ ਦੀ ਛਾਵੇਂ ਅਜੇ ਥੋੜ੍ਹਾ ਜਿਹਾ ਬੈਠਾ ਹਾਂ ਮੈਂ’।

ਦਸ਼ਮੇਸ਼ ਗਿੱਲ ਨੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਗੁਰਮੀਤ ਸਿੱਧੂ ਨੂੰ ਦਾਅਵਤ ਦਿੱਤੀ। ਗੁਰਮੀਤ ਸਿੱਧੂ ਨੇ ਸੱਤਿਅਮਸ਼ਿਵਮਸੁੰਦਰਮ ਨੂੰ ਇਉਂ ਪੇਸ਼ ਕੀਤਾ ਸੱਚਸੁਹੱਪਣਸ਼ਿਵ ਤਿੰਨਾਂ ਲਈ ਇਕ ਸ਼ਬਦ ਹੈ ਕੀਦੁਨੀਆ ਪੜ੍ਹਦੀ ਰਹੀ ਕਿਤਾਬਾਂ ਮੈਂ ਲਿਖ ਦਿੱਤਾ ਧੀ’। ਬਲਦੇਵ ਸੀਹਰਾ ਸਿਸਟਮ ਨੂੰ ਸੰਬੋਧਨ ਹੋਇਆ “ਇਹ ਸ਼ਹਿਰ ਦੇ ਤਬੀਬ ਨੂੰ ਸਮਝਾ ਦਿਓ ਕੋਈਹੁੰਦਾ ਇਲਾਜ ਹੋਰ ਦਾ ਬੀਮਾਰ ਹੋਰ ਹੈ’। ਫਿਰ ਕ੍ਰਿਸ਼ਨ ਭਨੋਟ ਆਪਣੇ ਉਸਤਾਦੀ ਅੰਦਾਜ਼ ਵਿਚ ਪੇਸ਼ ਹੋਏ ਅਤੇ ਕਾਮਨਾ ਕੀਤੀ ‘ਮਿਲ ਕੇ ਦੁਆ ਕਰੋ ਹੁਣ ਕੋਈ ਕਦੇ ਨਾ ਵਿਛੜੇਰਾਵੀਚਨਾਬਜੇਹਲਮਸਤਲੁਜ ਵਾਗੂੰ’। ਅਖੀਰ ਵਿਚ ਪੇਸ਼ ਹੋਏ ਨਾਮਵਰ ਸ਼ਾਇਰ ਜਸਵਿੰਦਰ ਨੇ ਆਪਣੀ ਸ਼ਾਇਰੀ ਰਾਹੀਂ ਸਰੋਤਿਆਂ ਦੇ ਮਨਾਂ ਵਿਚਲੇ ਝੀਲ ਦੇ ਪਾਣੀਆਂ ਨੂੰ ਹਿਲਾਇਆ ਅਤੇ ਕਲਪਨਾ ਦੇ ਪੰਖੇਰੂਆਂ ਨੂੰ ਨਵੀਂ ਉਡਾਨ ਦਿੱਤੀ ‘ਝੀਲ ‘ਤੇ ਫੇਰ ਪਰਿੰਦਿਆਂ ਨੂੰ ਬੁਲਾਇਆ ਜਾਏਪਹਿਲਾਂ ਠਹਿਰੇ ਹੋਏ ਪਾਣੀ ਨੂੰ ਹਿਲਾਇਆ ਜਾਏ। ਤਾਂ ਜੋ ਇਹ ਜਾਣ ਸਕਣ ਕਾਲ-ਕਥਾ ਜੰਗਲ ਦੀਤਾਜ਼ੇ ਪੱਤਿਆਂ ਨੂੰ ਜੜਾਂ ਨਾਲ ਮਿਲਾਇਆ ਜਾਏ’।

ਸਮੁੱਚੀ ਸ਼ਾਇਰੀ ਦਾ ਆਨੰਦ ਮਾਣਨ ਤੋਂ ਬਾਅਦ ਆਪਣੀ ਖੁਸ਼ ਰੂਹ ਦਾ ਬਿਆਨ ਕਰਦਿਆਂ ਪ੍ਰਧਾਨਗੀ ਕਰ ਰਹੇ ਪ੍ਰੋ. ਬਾਵਾ ਸਿੰਘ ਨੇ ਕਿਹਾ ਕਿ ਜਿਸ ਤਰਾਂ ਪੰਜਾਬੀਆਂ ਨੇ ਕੈਨੇਡਾ ਦੀ ਰਾਜਨੀਤੀ ਵਿੱਚਆਰਥਿਕਤਾ ਵਿੱਚ ਅਤੇ ਕਾਰੋਬਾਰਾਂ ਵਿੱਚ ਝੰਡੇ ਗੱਡੇ ਹੋਏ ਹਨ ਉਸੇ ਤਰ੍ਹਾਂ ਹੁਣ ਸਾਹਿਤ ਦੇ ਵਿੱਚ ਵੀ ਤੁਸੀਂ ਆਪਣੇ ਝੰਡੇ ਗੱਡ ਰਹੇ ਹੋ। ਉਨ੍ਹਾਂ ਕਿਹਾ ਕਿ ਦੁੱਖ ਤੇ ਪੀੜ ਨਾਲ ਭਰੇ ਮਨ ਨੂੰ ਹਲਕਾ ਫੁਲਕਾ ਕਰਨ ਲਈਹਲਕੇ ਫੁਲਕੇ ਮਨ ਨੂੰ ਗੰਭੀਰ ਕਰਨ ਲਈ ਅਤੇ ਗੰਭੀਰ ਮਨਾਂ ਨੂੰ ਚਿੰਤਕ ਜਾਂ ਚਿੰਤਨਸ਼ੀਲ ਬਣਾਉਣ ਲਈ ਸੂਖ਼ਮ ਕਲਾਵਾਂ ਦਾ ਬਹੁਤ ਵੱਡਾ ਰੋਲ ਹੈ। ਸੁਰ-ਸੰਗੀਤਗੀਤਗ਼ਜ਼ਲਕਵਿਤਾਨਜ਼ਮਚਿੱਤਰਕਾਰੀ ਦੀ ਮਨੁੱਖੀ ਸਭਿਅਤਾ ਨੂੰ ਦੇਣ ਸਾਇੰਸ ਤੋਂ ਕਿਤੇ ਜ਼ਿਆਦਾ ਹੈ। ਸਾਡੀ ਸੋਚਭਾਵਨਾਵਾਂਸੰਵੇਦਨਾ ਨੂੰ ਜਗਾਉਣਾ ਚਮਕਾਉਣਾ ਸਾਡੀਆਂ ਸੂਖ਼ਮ ਕਲਾਵਾਂ ਦੇ ਹਿੱਸੇ ਆਇਆ ਹੈ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਵਿਚ ਪੇਸ਼ ਹੋਇਆ ਹਰ ਇਕ ਸ਼ਾਇਰ ਇਕ ਤੋਂ ਵੱਧ ਇਕ ਸੀ ਅਤੇ ਹਰ ਗ਼ਜ਼ਲ ਇਕ ਤੋਂ ਵੱਧ ਇਕ ਸੀ।

ਸ਼ਿਵ ਕੁਮਾਰ ਬਟਾਲਵੀ ਦੇ ਸ਼ਹਿਰ ਬਟਾਲਾ ਤੋਂ ਆਈ ਪ੍ਰਿੰਸੀਪਲ ਸਤਿੰਦਰ ਕੌਰ ਕਾਹਲੋਂ ਨੇ ਸਮੁੱਚੇ ਪ੍ਰੋਗਰਾਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸੱਤ ਸਮੁੰਦਰ ਪਾਰ ਆਪਣੀ ਜਨਮ ਭੂਮੀ ਤੋਂਆਪਣੇ ਘਰਾਂ ਪਰਿਵਾਰਾਂ ਤੋਂ ਦੂਰ ਆ ਕੇ ਤੁਸੀਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰਪ੍ਰਸਾਰ ਅਤੇ ਪ੍ਰਫੁੱਲਤਾ ਲਈ ਏਨੇ ਵਧੀਆ ਉਪਰਾਲੇ ਕਰ ਰਹੇ ਹੋ ਜਿਸ ‘ਤੇ ਸਾਨੂੰ ਮਾਣ ਹੈ। ਸ਼ਾਇਰੀ ਦੇ ਵੱਖ-ਵੱਖ ਰੰਗਾਂ ਨੂੰ ਮਾਣ ਕੇ ਉਹ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਹਨ। ਅੰਤ ਵਿਚ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਨੇ ਸਾਰੇ ਮਹਿਮਾਨਾਂਸਹਿਯੋਗੀਆਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆ ਭਵਿੱਖ ਦੇ ਪ੍ਰੋਗਰਾਮਾਂ ਵਿਚ ਵੀ ਅਜਿਹੇ ਸਹਿਯੋਗ ਦੀ ਉਮੀਦ ਜ਼ਾਹਰ ਕੀਤੀ। ਇਸ ਮੌਕੇ ਮੰਚ ਵੱਲੋਂ ਪ੍ਰੋਗਰਾਮ ਦੇ ਸਪਾਂਸਰਾਂ ਦਾ ਸਨਮਾਨ ਕੀਤਾ ਗਿਆ ਅਤੇ ਪ੍ਰੋ. ਬਾਵਾ ਸਿੰਘ ਤੇ ਸਤਿੰਦਰ ਕੌਰ ਕਾਹਲੋਂ ਨੂੰ ਸਤਿਕਾਰ ਦਿੱਤਾ ਗਿਆ।