ਟੋਰਾਂਟੋ, 18 ਮਾਰਚ (ਪੰਜਾਬ ਮੇਲ)- ਕੈਨੇਡਾ ਸਰਕਾਰ ਨੇ ਬਿੱਲ ਸੀ-12 ਪਾਸ ਕਰ ਦਿੱਤਾ ਹੈ ਅਤੇ ਇਸ ਦੇ ਲਾਗੂ ਹੋਣ ਨਾਲ ਰਫਿਊਜੀ ਲਈ ਨਵਾਂ ਨਿਯਮ ਲਾਗੂ ਹੋ ਗਿਆ ਹੈ। ਕੈਨੇਡਾ ਦੀ ਸੰਸਦ ਵਿਚ ਬਿੱਲ ਸੀ-12 ਪਾਸ ਹੋਣ ਨਾਲ ਰਫਿਊਜੀ ਨੀਤੀ ਵਿਚ ਇੱਕ ਵੱਡਾ ਅਤੇ ਮਹੱਤਵਪੂਰਨ ਬਦਲਾਅ ਆਇਆ ਹੈ।
ਇਸ ਬਿੱਲ ਅਨੁਸਾਰ ਜੇ ਕੋਈ ਰਫਿਊਜੀ ਆਪਣੇ ਮੂਲ ਦੇਸ਼ (ਵਤਨ) ਵਾਪਸ ਜਾਂਦਾ ਹੈ, ਤਾਂ ਉਸਦਾ ਰਫਿਊਜੀ ਕਲੇਮ ਖਤਮ ਮੰਨਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਉਸਦੀ ਕੈਨੇਡਾ ਵਿਚ ਸੁਰੱਖਿਆ ਦੀ ਲੋੜ ਨਹੀਂ ਰਹੀ ਮੰਨੀ ਜਾਵੇਗੀ
ਕੈਨੇਡਾ ਵਿਚ ਰਹਿੰਦੇ ਕਈ ਰਫਿਊਜੀ ਲੋਕਾਂ ਲਈ ਇਹ ਇੱਕ ਵੱਡਾ ਝਟਕਾ ਹੋ ਸਕਦਾ ਹੈ। ਵਤਨ ਜਾਣ ਤੋਂ ਪਹਿਲਾਂ ਹੁਣ ਲੋਕਾਂ ਨੂੰ ਕਾਨੂੰਨੀ ਸਲਾਹ ਲੈਣੀ ਬਹੁਤ ਜ਼ਰੂਰੀ ਹੋਵੇਗੀ। ਇਸ ਨਿਯਮ ਨਾਲ ਸਰਕਾਰ ਸਿਸਟਮ ਦੇ ਗਲਤ ਇਸਤੇਮਾਲ ਨੂੰ ਰੋਕਣਾ ਚਾਹੁੰਦੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਸਲਾਹਕਾਰਾਂ ਦੇ ਮੁਤਾਬਕ, ਇਹ ਕਾਨੂੰਨ ਕਾਫੀ ਸਖ਼ਤ ਹੈ।
ਹੁਣ ਰਫਿਊਜੀ ਲਈ ਆਪਣੇ ਦੇਸ਼ ਜਾਣਾ ਬਹੁਤ ਵੱਡਾ ਰਿਸਕ ਬਣ ਗਿਆ ਹੈ। ਹਰ ਕਦਮ ਸੋਚ ਸਮਝ ਕੇ ਅਤੇ ਕਾਨੂੰਨੀ ਮਦਦ ਨਾਲ ਲੈਣਾ ਜ਼ਰੂਰੀ ਹੈ। ਯਾਦ ਰਹੇ ਕਿ ਬੀਤੇ ਵਿਚ ਕੈਨੇਡਾ ਦੇ ਵਿਚ ਪੱਕੇ ਹੋਣ ਦੀ ਸਖ਼ਤੀ ਤੋਂ ਬਾਅਦ ਭਾਰਤੀ ਮੂਲ ਦੇ ਵਿਦਿਆਰਥੀਆਂ ਤੇ ਵਿਅਕਤੀਆਂ ਵੱਲੋਂ ਧੜਾਧੜ ਰਫਿਊਜੀ ਕਲੇਮ ਕੀਤਾ ਜਾ ਰਿਹਾ ਸੀ। ਹੁਣ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਉਹ ਹੋਰ ਮੁਸ਼ਕਲ ਵਿਚ ਘਿਰ ਜਾਣਗੇ।
ਕੈਨੇਡਾ ਸਰਕਾਰ ਵੱਲੋਂ ਰਫਿਊਜੀ ਨਿਯਮਾਂ ‘ਚ ਸਖ਼ਤ ਬਦਲਾਅ; ਬਿੱਲ ਸੀ-12 ਕੀਤਾ ਪਾਸ

