ਵੈਨਕੂਵਰ, 6 ਅਗਸਤ (ਪੰਜਾਬ ਮੇਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਬਸਫੋਰਡ ਸ਼ਹਿਰ ਨਾਲ ਸਬੰਧਿਤ ਜਨਵਰੀ ਮਹੀਨੇ ‘ਚ ਕਤਲ ਕੀਤੇ ਇੱਕ 19 ਸਾਲਾਂ ਨੌਜਵਾਨ ਦੇ ਕਤਲ ਦੇ ਸਬੰਧ ਵਿਚ ਪੁਲਿਸ ਵੱਲੋਂ ਚਾਰ ਵਿਅਕਤੀਆਂ ‘ਤੇ ਪਹਿਲੀ ਡਿਗਰੀ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ।
ਉਪਰੋਕਤ ਘਟਨਾ ਦੀ ਤਫਦੀਸ਼ ਕਰ ਰਹੀਆਂ ਏਜੰਸੀਆਂ ਅਨੁਸਾਰ ਹੱਤਿਆ ਦੀ ਇਸ ਘਟਨਾ ਨੂੰ ਪਹਿਲਾਂ ਤੋਂ ਘੜੀ ਯੋਜਨਾ ਤਹਿਤ ਅੰਜਾਮ ਦਿੱਤਾ ਗਿਆ ਸੀ ਅਤੇ ਘਟਨਾ ਮਗਰੋਂ ਏਜੰਸੀਆਂ ਵੱਲੋਂ ਆਰੰਭ ਕੀਤੀ ਜਾਂਚ ਮਗਰੋਂ ਸ਼ੱਕ ਦੇ ਆਧਾਰ ‘ਤੇ ਚਾਰ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਸਾਰੇ ਸਬੂਤ ਮਿਲਣ ਤੋਂ ਬਾਅਦ ਉਨ੍ਹਾਂ ਤੇ ਪਹਿਲੀ ਡਿਗਰੀ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਘਟਨਾ ‘ਚ ਮਾਰੇ ਗਏ ਨੌਜਵਾਨ ਦੇ ਮਾਪਿਆਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ।
ਕੈਨੇਡਾ ‘ਚ ਪੰਜਾਬੀ ਨੌਜਵਾਨ ਦੇ ਕਤਲ ਮਾਮਲੇ ‘ਚ 4 ਵਿਅਕਤੀਆਂ ‘ਤੇ ਫਸਟ ਡਿਗਰੀ ਕਤਲ ਦੇ ਦੋਸ਼ ਆਇਦ
