#PUNJAB

ਕਾਂਗਰਸ ਪਾਰਟੀ ਨੇ 2 ਲੀਡਰਾਂ ਨੂੰ 6 ਸਾਲਾਂ ਲਈ ਪਾਰਟੀ ਤੋਂ ਕੱਢਿਆ ਬਾਹਰ

ਮਲੋਟ, 18 ਜੂਨ (ਪੰਜਾਬ ਮੇਲ)- ਕਾਂਗਰਸ ਪਾਰਟੀ ਦੀ ਬਲਾਕ ਮੀਟਿੰਗ ‘ਚ ਫਿਰ ਅਨੁਸਾਸ਼ਨ ਭੰਗ ਕਰਨ ਦੇ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹਾ ਕਾਂਗਰਸ ਨੇ ਐੱਮ.ਸੀ. ਅਸ਼ਵਨੀ ਖੇੜਾ ਤੇ ਉਸ ਦੇ ਭਰਾ ਨੂੰ 6 ਸਾਲਾਂ ਲਈ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਹੈ।
ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਅਤੇ ਬਲਾਕ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਵੱਲੋਂ ਜਾਰੀ ਪ੍ਰੈੱਸ ਬਿਆਨ ‘ਚ ਕਿਹਾ ਹੈ ਕਿ 23 ਮਈ ਨੂੰ ‘ਸੰਵਿਧਾਨ ਬਚਾਓ ਰੈਲੀ’ ਮੌਕੇ ਕਾਂਗਰਸ ਦੇ ਅਸ਼ਵਨੀ ਖੇੜਾ, ਜੁਗਰਾਜ ਖੇੜਾ ਅਤੇ ਜਸਪਾਲ ਸਿੰਘ ਔਲਖ ਨੇ ਅਨੁਸ਼ਾਸਨ ਭੰਗ ਕਰ ਕੇ ਰੈਲੀ ‘ਚ ਹੱਲਾਗੁੱਲਾ ਕੀਤਾ ਸੀ, ਜਿਸ ਤੋਂ ਬਾਅਦ ਪਾਰਟੀ ਨੇ ਵੱਖ-ਵੱਖ ਲੈਵਲ ‘ਤੇ ਨੋਟਿਸ ਜਾਰੀ ਕੀਤੇ ਸਨ। ਵਾਰ-ਵਾਰ ਅਨੁਸਾਸ਼ਨ ਭੰਗ ਕਰਨ ‘ਤੇ ਕਾਂਗਰਸ ਪਾਰਟੀ ਅਸ਼ਵਨੀ ਖੇੜਾ ਅਤੇ ਜੁਗਰਾਜ ਖੇੜਾ ਨੂੰ 6 ਸਾਲਾਂ ਲਈ ਕਾਂਗਰਸ ਪਾਰਟੀ ‘ਚੋਂ ਬਾਹਰ ਕੱਢਣ ਦਾ ਫ਼ੈਸਲਾ ਲਿਆ।