#INDIA

ਕਪਿਲ ਸਿੱਬਲ ਵੱਲੋਂ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਲੜਨ ਦਾ ਐਲਾਨ

ਨਵੀਂ ਦਿੱਲੀ, 9 ਮਈ (ਪੰਜਾਬ ਮੇਲ)-ਸੀਨੀਅਰ ਵਕੀਲ ਕਪਿਲ ਸਿੱਬਲ ਨੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸ.ਸੀ.ਬੀ.ਏ.) ਦੇ ਪ੍ਰਧਾਨ ਅਹੁਦੇ ਲਈ ਚੋਣ ਲੜਨ ਦਾ ਐਲਾਨ ਕੀਤਾ ਹੈ। ਸਾਬਕਾ ਕੇਂਦਰੀ ਮੰਤਰੀ ਸਿੱਬਲ ਨੇ 1995 ਅਤੇ 2002 ਦਰਮਿਆਨ ਤਿੰਨ ਵਾਰ ਐੱਸ.ਸੀ.ਬੀ. ਏ. ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਈਆਂ। ਐੱਸ.ਸੀ.ਬੀ.ਏ. ਦੇ ਆਨਰੇਰੀ ਸਕੱਤਰ ਰੋਹਿਤ ਪਾਂਡੇ ਨੇ ਕਿਹਾ ਕਿ ਸਿੱਬਲ ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੇ ਹਨ। ਸੀਨੀਅਰ ਵਕੀਲ ਆਦੀਸ਼ ਅਗਰਵਾਲ ਐੱਸ.ਸੀ.ਬੀ.ਏ. ਦੇ ਸਾਬਕਾ ਪ੍ਰਧਾਨ ਹਨ। ਸਿਖਰਲੀ ਅਦਾਲਤ ਨੇ ਪਹਿਲਾਂ ਨਿਰਦੇਸ਼ ਦਿੱਤਾ ਸੀ ਕਿ ਐੱਸ.ਸੀ.ਬੀ.ਏ. ਦੀ ਕਾਰਜਕਾਰਨੀ ਕਮੇਟੀ ਵਿਚ ਅਹੁਦੇ ਮਹਿਲਾ ਮੈਂਬਰਾਂ ਲਈ ਰਾਖਵੇਂ ਕੀਤੇ ਜਾਣ। ਐੱਸ.ਸੀ.ਬੀ.ਏ. ਚੋਣਾਂ 16 ਮਈ ਨੂੰ ਹੋਣਗੀਆਂ ਤੇ ਨਤੀਜੇ 19 ਮਈ ਨੂੰ ਐਲਾਨੇ ਜਾਣਗੇ।