#CANADA

ਐਬਟਸਫੋਰਡ ‘ਚ ਗੋਲੀਆਂ ਚਲਾਉਣ ਵਾਲਾ ਸ਼ੱਕੀ ਹਮਲਾਵਰ ਕਾਬੂ

ਐਬਟਸਫੋਰਡ, 20 ਦਸੰਬਰ (ਪੰਜਾਬ ਮੇਲ)- ਐਬਟਸਫੋਰਡ ਦੇ ਇੱਕ ਕਾਰੋਬਾਰ ‘ਤੇ ਗੋਲੀਆਂ ਚਲਾ ਕੇ ਭੱਜੇ ਸ਼ੱਕੀ ਹਮਲਾਵਰ ਨੂੰ ਐਬਟਸਫੋਰਡ ਪੁਲਿਸ ਨੇ ਦਬੋਚ ਲਿਆ, ਜਿਸਦੀ ਪਛਾਣ 22 ਸਾਲਾ ਗੁਰਸੇਵਕ ਸਿੰਘ ਵਜੋਂ ਹੋਈ ਹੈ।
ਉਸ ‘ਤੇ ਗੋਲੀ ਚਲਾਉਣ ਦੇ ਚਾਰਜ ਲਾ ਦਿੱਤੇ ਗਏ ਹਨ। 23 ਦਸੰਬਰ ਨੂੰ ਗੁਰਸੇਵਕ ਦੀ ਜ਼ਮਾਨਤ ਵਾਸਤੇ ਸੁਣਵਾਈ ਹੋਵੇਗੀ, ਓਨਾ ਚਿਰ ਅੰਦਰ ਹੀ ਰਹੇਗਾ।
ਸ਼ੱਕੀ ਦੋਸ਼ੀ ਦੀ ਤਸਵੀਰ ਜਨਤਕ ਕਰਨ ਦਾ ਮਕਸਦ ਉਸਦੇ ਸਾਥੀਆਂ ਦੀ ਪਛਾਣ ਕਰਨਾ ਅਤੇ ਭਾਈਚਾਰੇ ਤੋਂ ਉਸ ਬਾਰੇ ਹੋਰ ਜਾਣਕਾਰੀ ਹਾਸਲ ਕਰਨਾ ਦੱਸਿਆ ਗਿਆ ਹੈ। ਸੰਭਵ ਹੈ ਕਿ ਹੋਰ ਗਵਾਹ, ਪੀੜਤ ਜਾਂ ਉਸਨੂੰ ਜਾਣਦੇ ਲੋਕ ਅੱਗੇ ਆ ਕੇ ਗੁਰਸੇਵਕ ਦੀਆਂ ਸਰਗਰਮੀਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ।