ਵਾਸ਼ਿੰਗਟਨ ਡੀ.ਸੀ., 12 ਮਾਰਚ (ਪੰਜਾਬ ਮੇਲ)-ਮੁੰਬਈ ਤੋਂ ਨਿਊਯਾਰਕ ਜਾ ਰਹੀ ਏਅਰ ਇੰਡੀਆ ਦੀ ਉਡਾਣ ‘ਚ ਬੰਬ ਹੋਣ ਦੀ ਸੂਚਨਾ ਬਾਅਦ ਹਵਾਈ ਅੱਡੇ ‘ਤੇ ਵਾਪਸ ਲਿਆਂਦਾ ਗਿਆ। ਜਹਾਜ਼ ਦੇ ਪਖਾਨੇ ‘ਚੋਂ ਬੰਬ ਹੋਣ ਦੀ ਸੂਚਨਾ ਦੇਣ ਵਾਲਾ ਪੱਤਰ ਮਿਲਿਆ ਸੀ। ਜਹਾਜ਼ ‘ਚ 320 ਤੋਂ ਵੱਧ ਵਿਅਕਤੀ ਸਵਾਰ ਸਨ ਅਤੇ ਇਹ ਸੁਰੱਖਿਅਤ ਢੰਗ ਨਾਲ ਮੁੰਬਈ ਉਤਾਰ ਲਿਆ ਗਿਆ। ਸੁਰੱਖਿਆ ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਹਨ। ਅਧਿਕਾਰੀ ਨੇ ਕਿਹਾ, ‘ਜਾਂਚ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।’ ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।
ਏਅਰ ਇੰਡੀਆ ਦੀ ਮੁੰਬਈ-ਨਿਊਯਾਰਕ ਫਲਾਈਟ ਬੰਬ ਦੀ ਧਮਕੀ ਕਾਰਨ ਮੁੰਬਈ ਵਾਪਸ ਪਰਤੀ
