#AMERICA

ਉੱਤਰੀ ਕੈਰੋਲੀਨਾ ‘ਚ ਭਾਰਤੀ ਵਿਅਕਤੀ ਦੀ ਹੱਤਿਆ

-ਸਟੋਰ ਲੁੱਟਣ ਤੋਂ ਬਾਅਦ ਅੱਲ੍ਹੜ ਮੁੰਡੇ ਨੇ ਗੋਲੀ ਮਾਰ ਕੇ ਦਿੱਤਾ ਘਟਨਾ ਨੂੰ ਅੰਜਾਮ
ਵਾਸ਼ਿੰਗਟਨ, 17 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ ਵਿੱਚ ਅੱਲੜ ਨੇ ਸਟੋਰ ਲੁੱਟਣ ਤੋਂ ਬਾਅਦ ਭਾਰਤੀ ਮੂਲ ਦੇ 36 ਸਾਲਾ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੈਲਿਸਬਰੀ ਪੋਸਟ ਨੇ ਰਿਪੋਰਟ ਦਿੱਤੀ ਹੈ ਕਿ 2580 ਏਅਰਪੋਰਟ ਰੋਡ ‘ਤੇ ਤੰਬਾਕੂ ਹਾਊਸ ਸਟੋਰ ਦੇ ਮਾਲਕ ਮਾਣਕ ਪਟੇਲ ਦੀ ਮੰਗਲਵਾਰ ਸਵੇਰੇ ਗੋਲੀਬਾਰੀ ਤੋਂ ਬਾਅਦ ਮੌਤ ਹੋ ਗਈ। ਰੋਵਨ ਕਾਊਂਟੀ ਸ਼ੈਰਿਫ ਦੇ ਦਫਤਰ ਅਨੁਸਾਰ ਨਾਬਾਲਗ ਲੜਕੇ ਨੂੰ ਹਿਰਾਸਤ ਲੈ ਲਿਆ ਗਿਆ ਹੈ। ਮੁਲਜ਼ਮ ਨਾਬਾਲਗ ਹੋਣ ਕਾਰਨ ਉਸ ਦੀ ਪਛਾਣ ਨਸ਼ਰ ਨਹੀਂ ਕੀਤੀ ਗਈ। ਪਟੇਲ ਦੇ ਪਰਿਵਾਰ ਵਿਚ ਸਾਢੇ ਸੱਤ ਮਹੀਨੇ ਦੀ ਗਰਭਵਤੀ ਪਤਨੀ ਐਮੀ ਅਤੇ 5 ਸਾਲ ਦੀ ਧੀ ਹੈ।