ਵਾਸ਼ਿੰਗਟਨ, 9 ਅਪ੍ਰੈਲ (ਪੰਜਾਬ ਮੇਲ)- ਪੂਰੇ ਉੱਤਰੀ ਅਮਰੀਕਾ ਮਹਾਦੀਪ ‘ਚ ਪੂਰਨ ਸੂਰਜ ਗ੍ਰਹਿਣ ਕਾਰਨ ਦਿਨ ਵਿਚ ਕੁਝ ਸਮੇਂ ਲਈ ਹਨੇਰਾ ਛਾ ਗਿਆ। ਇਹ ਹਨੇਰਾ ਚਾਰ ਮਿੰਟ ਅਤੇ 28 ਸੈਕਿੰਡ ਤੱਕ ਰਿਹਾ, ਜੋ ਸੱਤ ਸਾਲ ਪਹਿਲਾਂ ਅਮਰੀਕਾ ਵਿਚ ਸੂਰਜ ਗ੍ਰਹਿਣ ਦੌਰਾਨ ਹੋਏ ਹਨੇਰੇ ਦੇ ਸਮੇਂ ਨਾਲੋਂ ਲਗਪਗ ਦੁੱਗਣਾ ਹੈ, ਕਿਉਂਕਿ ਚੰਦ ਧਰਤੀ ਦੇ ਨੇੜੇ ਸੀ। ਇਹ ਅਮਰੀਕਾ ਦੇ ਕਈ ਮਹੱਤਵਪੂਰਨ ਸ਼ਹਿਰਾਂ ਵਿਚੋਂ ਦੀ ਲੰਘਿਆ। ਉੱਤਰੀ ਅਮਰੀਕਾ ਵਿਚ ਲਗਪਗ ਹਰ ਕਿਸੇ ਨੇ ਘੱਟੋ-ਘੱਟ ਗ੍ਰਹਿਣ ਦੇਖਿਆ।