ਫਗਵਾੜਾ, 5 ਨਵੰਬਰ (ਪੰਜਾਬ ਮੇਲ)- ਪੰਜਾਬੀ ਦੇ ਉੱਘੇ ਵਾਰਤਾਕਾਰ ਚਰਨਜੀਤ ਸਿੰਘ ਪੰਨੂ ਦੀਆਂ ਦੋ ਪੁਸਤਕਾਂ ‘ਚੀਸ ਚੁਰਾਸੀ’ ਅਤੇ ‘ਨਾਰਥ ਪੋਲ’ ਫਗਵਾੜਾ ਵਿਖੇ ਸਕੇਪ ਸਾਹਿਤਕ ਸੰਸਥਾ ਦੇ ਸਾਲਾਨਾ ਸਮਾਗਮ ਵਿਚ ਵੱਡੀ ਗਿਣਤੀ ਵਿਚ ਹਾਜ਼ਰ ਲੇਖਕਾਂ, ਪਾਠਕਾਂ ਦੀ ਹਾਜ਼ਰੀ ਵਿਚ ਯੂਰਪੀਅਨ ਪੰਜਾਬੀ ਸੱਥ (ਯੂ.ਕੇ.) ਦੇ ਸੰਚਾਲਕ ਮੋਤਾ ਸਿੰਘ ਸਰਾਏ ਵਲੋਂ ਲੋਕ ਅਰਪਨ ਕੀਤੀਆਂ ਗਈਆਂ। ਇਸ ਸਮੇਂ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ, ਉੱਘੇ ਗੀਤਕਾਰ ਹਰਜਿੰਦਰ ਕੰਗ, ਜੁਝਾਰਵਾਦੀ ਕਵੀ ਸੰਤ ਸੰਧੂ, ਉੱਘੇ ਕਾਲਮਨਵੀਸ, ਲੇਖਕ ਅਤੇ ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਪਲਾਹੀ, ਸੰਸਥਾ ਪ੍ਰਧਾਨ ਕਮਲੇਸ਼ ਸੰਧੂ ਹਾਜ਼ਰ ਸਨ।
ਪੁਸਤਕਾਂ ਬਾਰੇ ਜਾਣਕਾਰੀ ਦਿੰਦਿਆਂ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਚਰਨਜੀਤ ਸਿੰਘ ਪੰਨੂ ਨੇ ‘ਚੀਸ ਚੁਰਾਸੀ’ ਨਿਰਭੈ ਹੋ ਕਿ ਲਿਖੀ ਹੈ। ਉਸਦੀ ਪੁਸਤਕ ਦੇ ਸ਼ਬਦ ਲੋਕ ਮੰਚ ਗਹਿਰੇ ਉਤਰਨ ਦੀ ਸਮਰੱਥਾ ਰੱਖਦੇ ਹਨ। ‘ਚੀਸ ਚੁਰਾਸੀ’ ਪੁਸਤਕ ਦਾ ਅੰਦਾਜ਼ੇ ਬਿਆਨ ਸਾਦਗੀ ਸੱਪਸ਼ਟਤਾ ਭਰਪੂਰ ਹੈ। ਉਨ੍ਹਾਂ ਦੀ ਦੂਸਰੀ ਪੁਸਤਕ ‘ਨਾਰਥ ਪੋਲ’ ਇੱਕ ਇਹੋ ਜਿਹਾ ਰੋਚਕ ਸਫ਼ਰਨਾਮਾ ਹੈ, ਜੋ ਪਾਠਕਾਂ ਲਈ ਭਰਪੂਰ ਜਾਣਕਾਰੀ ਉਪਲੱਬਧ ਕਰਵਾਉਂਦਾ ਹੈ।