ਹੇਗ, 8 ਜੁਲਾਈ (ਪੰਜਾਬ ਮੇਲ)- ਇਮੀਗ੍ਰੇਸ਼ਨ ਮਾਮਲੇ ‘ਤੇ ਆਪਸੀ ਅਸਹਿਮਤੀ ਕਾਰਨ ਚਾਰ-ਪਾਰਟੀ ਗੱਠਜੋੜ ਨਾਲ ਚੱਲ ਰਹੀ ਨੀਦਰਲੈਂਡ ਦੀ ਸਰਕਾਰ ਡਿੱਗ ਗਈ ਹੈ। ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ ਮਾਰਕ ਰੱਟ ਦੇ ਅਸਤੀਫਾ ਦੇਣ ਤੋਂ ਬਾਅਦ ਦੇਸ਼ ਹੁਣ ਇਸ ਸਾਲ ਆਮ ਚੋਣਾਂ ਦਾ ਸਾਹਮਣਾ ਕਰੇਗਾ। ਰੱਟ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਨਵੀਂ ਸਰਕਾਰ ਬਣਨ ਤੱਕ ਕੰਮ ਕਰਦੀ ਰਹੇਗੀ।
ਇਮੀਗ੍ਰੇਸ਼ਨ ਮਾਮਲੇ ‘ਤੇ ਨੀਦਰਲੈਂਡ ਦੀ ਸਰਕਾਰ ਡਿੱਗੀ, ਪ੍ਰਧਾਨ ਮੰਤਰੀ ਵੱਲੋਂ ਅਸਤੀਫ਼ਾ
