#INDIA

ਆਸਾਰਾਮ ਵੱਲੋਂ ‘ਸਿਰਫ ਏਕ ਬੰਦਾ ਕਾਫੀ ਹੈ’ ਦੇ ਨਿਰਮਾਤਾਵਾਂ ਨੂੰ ਮਾਣਹਾਨੀ ਦਾ ਨੋਟਿਸ

ਮੁੰਬਈ, 11 ਮਈ (ਪੰਜਾਬ ਮੇਲ)-ਇਕ ਨਾਬਾਲਗ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਕੱਟ ਰਹੇ ਖੁਦ ਨੂੰ ਰੱਬ ਦਾ ਰੂਪ ਦੱਸਣ ਵਾਲੇ ਆਸਾਰਾਮ ਅਤੇ ਸੰਤ ਆਸਾਰਾਮ ਚੈਰੀਟੇਬਲ ਟਰੱਸਟ ਨੇ ਫਿਲਮ ‘ਸਿਰਫ ਏਕ ਬੰਦਾ ਕਾਫੀ ਹੈ’ ਦੇ ਨਿਰਮਾਤਾਵਾਂ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਨੋਟਿਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਆਉਣ ਵਾਲੀ ਇਸ ਫਿਲਮ ਦਾ ਰਿਲੀਜ਼ ਕੀਤਾ ਗਿਆ ਟਰੇਲਰ ਕਾਫੀ ਇਤਰਾਜ਼ਯੋਗ ਅਤੇ ਅਪਮਾਨਜਨਕ ਹੈ।
ਫਿਲਮ ਵਿਚ ਅਦਾਕਾਰ ਮਨੋਜ ਬਾਜਪਾਈ ਹੈ ਤੇ ਇਹ ਇਕ ਵਕੀਲ ਦੀ ਕਹਾਣੀ ‘ਤੇ ਆਧਾਰਿਤ ਹੈ, ਜੋ ਕਿ ਇਕ ਨਾਬਾਲਗ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਤੇ ਖ਼ੁਦ ਨੂੰ ਰੱਬ ਦੱਸਣ ਵਾਲੇ ਇਕ ਪ੍ਰਭਾਵਸ਼ਾਲੀ ਬਾਬੇ ਖ਼ਿਲਾਫ਼ ਜਾਂਦਾ ਹੈ। ਇਹ ਟਰੇਲਰ 8 ਮਈ ਨੂੰ ਰਿਲੀਜ਼ ਕੀਤਾ ਗਿਆ ਸੀ।
ਆਸਾਰਾਮ ਉਸ ਦੇ ਗੁਰੂਕੁਲ ਦੀ ਇਕ ਨਾਬਾਲਗ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਇਕ ਮਾਮਲੇ ਵਿਚ ਦੋਸ਼ੀ ਪਾਏ ਜਾਣ ਮਗਰੋਂ 2018 ਤੋਂ ਕੇਂਦਰੀ ਜੇਲ੍ਹ ਜੋਧਪੁਰ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਫਿਲਮ ਨਿਰਮਾਤਾ ਆਸਿਫ ਸ਼ੇਖ ਨੇ ਕਿਹਾ, ”ਫਿਲਮ ‘ਸਿਰਫ ਏਕ ਬੰਦਾ ਕਾਫੀ ਹੈ’ ਸੱਚੀਆਂ ਘਟਨਾਵਾਂ ‘ਤੇ ਆਧਾਰਿਤ ਇਕ ਅਦਾਲਤੀ ਡਰਾਮਾ ਹੈ। ਇਸ ਵਿਚ ਅਦਾਕਾਰ ਮਨੋਜ ਬਾਜਪਾਈ ਹੈ। ਫਿਲਮ ਦੇ ਨਿਰਮਾਤਾਵਾਂ ਨੂੰ ਸੰਤ ਆਸਾਰਾਮ ਆਸ਼ਰਮ ਚੈਰੀਟੇਬਲ ਟਰੱਸਟ ਵੱਲੋਂ ਇਕ ਕਾਨੂੰਨੀ ਨੋਟਿਸ ਪ੍ਰਾਪਤ ਹੋਇਆ ਹੈ। ਮੇਰੀ ਕਾਨੂੰਨੀ ਟੀਮ ਇਸ ਨੋਟਿਸ ਦਾ ਜਵਾਬ ਦੇਵੇਗੀ ਅਤੇ ਅਸੀਂ ਪੀ.ਸੀ. ਸੋਲੰਕੀ ਕੋਲੋਂ ਅਧਿਕਾਰ ਹਾਸਲ ਕੀਤੇ ਹੋਏ ਹਨ ਤੇ ਇਹ ਉਨ੍ਹਾਂ ਦੀ ਜੀਵਨੀ ‘ਤੇ ਆਧਾਰਿਤ ਹੈ।”

Leave a comment