#INDIA

ਆਬਕਾਰੀ ਘਪਲਾ: ਕੇਜਰੀਵਾਲ, ਸਿਸੋਦੀਆ ਤੇ ਕਵਿਤਾ ਦੀ ਨਿਆਇਕ ਹਿਰਾਸਤ 13 ਅਗਸਤ ਤੱਕ ਵਧਾਈ

ਨਵੀਂ ਦਿੱਲੀ, 1 ਅਗਸਤ (ਪੰਜਾਬ ਮੇਲ)- ਇਥੋਂ ਦੀ ਇਕ ਅਦਾਲਤ ਨੇ ਕਥਿਤ ਆਬਕਾਰੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਆਇਕ ਹਿਰਾਸਤ 13 ਅਗਸਤ ਤੱਕ ਵਧਾ ਦਿੱਤੀ ਹੈ। ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਬੀ.ਆਰ.ਐੱਸ. ਆਗੂ ਕੇ. ਕਵਿਤਾ ਦੀ ਹਿਰਾਸਤ ‘ਚ ਵੀ 13 ਤਰੀਕ ਤੱਕ ਵਾਧਾ ਕੀਤਾ ਹੈ।
ਜੱਜ ਨੇ ਭ੍ਰਿਸ਼ਟਾਚਾਰ ਨਾਲ ਸਬੰਧਤ ਇਕ ਕੇਸ, ਜਿਸ ਦੀ ਜਾਂਚ ਸੀ.ਬੀ.ਆਈ. ਵੱਲੋਂ ਕੀਤੀ ਜਾ ਰਹੀ ਹੈ, ਵਿਚ ਵੀ ਸਿਸੋਦੀਆ ਤੇ ਕਵਿਤਾ ਦੀ ਨਿਆਇਕ ਹਿਰਾਸਤ 9 ਅਗਸਤ ਤੱਕ ਵਧਾ ਦਿੱਤੀ ਹੈ। ਨਿਆਇਕ ਹਿਰਾਸਤ ਦੀ ਮਿਆਦ ਖਤਮ ਹੋਣ ‘ਤੇ ਮੁਲਜ਼ਮਾਂ ਨੂੰ ਬੁੱਧਵਾਰ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਸੀ।