#Cricket #SPORTS

ਆਈ.ਪੀ.ਐੱਲ.: ਜਲੰਧਰ ਦੇ ਰਹਿਣ ਵਾਲੇ ਹਰਨੂਰ ਸਿੰਘ ਪਨੂੰ ਪੰਜਾਬ ਕਿੰਗਜ਼ ਟੀਮ ‘ਚ ਸ਼ਾਮਲ

ਜਲੰਧਰ, 27 ਨਵੰਬਰ (ਪੰਜਾਬ ਮੇਲ)- ਜਲੰਧਰ ਦੇ ਰਹਿਣ ਵਾਲੇ ਹਰਨੂਰ ਸਿੰਘ ਪਨੂੰ ਨੂੰ ਆਈ.ਪੀ.ਐੱਲ. ਲਈ ਪੰਜਾਬ ਟੀਮ ਵੱਲੋਂ ਬੋਲੀ ਦੇ ਕੇ ਖਰੀਦਿਆ ਗਿਆ ਹੈ। ਹਰਨੂਰ ਸਿੰਘ ਨੇ ਪਿਛਲੇ ਸਮੇਂ ਦੌਰਾਨ ਰਣਜੀ ਟਰਾਫੀ ਤੋਂ ਇਲਾਵਾ ਹੋਰ ਵੀ ਵੱਡੇ ਮੁਕਾਬਲਿਆਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਸੀ, ਜਿਸ ਕਰਕੇ ਉਸ ਨੂੰ ਆਈ.ਪੀ.ਐੱਲ. ਵਿਚ ਬੋਲੀ ਦੇ ਕੇ ਖਰੀਦ ਲਿਆ ਗਿਆ। ਹਰਨੂਰ ਪਹਿਲਾਂ ਚੰਡੀਗੜ੍ਹ ਦੀ ਟੀਮ ਵਿਚ ਖੇਡਦਾ ਸੀ। ਕਾਫੀ ਸਮਾਂ ਉਥੇ ਖੇਡਣ ਤੋਂ ਬਾਅਦ ਉਹ ਦੁਬਾਰਾ ਪੰਜਾਬ ਪਰਤ ਆਇਆ। ਇਥੇ ਵੀ ਉਸ ਨੇ ਵੱਖ-ਵੱਖ ਮੁਕਾਬਲਿਆਂ ਵਿਚ ਬਹੁਤ ਹੀ ਚੰਗਾ ਪ੍ਰਦਰਸ਼ਨ ਕੀਤਾ।
ਜ਼ਿਕਰਯੋਗ ਹੈ ਕਿ ਹਰਨੂਰ ਸਿੰਘ ਦਾ ਪੂਰਾ ਖਾਨਦਾਨ ਕ੍ਰਿਕਟ ਨੂੰ ਸਮਰਪਿਤ ਹੈ। ਇਸ ਦੇ ਬਹੁਤ ਸਾਰੇ ਪਰਿਵਾਰਕ ਜੀਅ ਕ੍ਰਿਕਟ ਦੇ ਵੱਡੇ ਮੁਕਾਬਲੇ ਖੇਡ ਚੁੱਕੇ ਹਨ। ਆਪਣੇ ਦਾਦਾ ਪੁਰਾਣੇ ਕ੍ਰਿਕਟ ਖਿਡਾਰੀ ਅਤੇ ਕੋਚ ਪ੍ਰੋਫੈਸਰ ਰਜਿੰਦਰ ਸਿੰਘ ਅਤੇ ਪਿਤਾ ਬੀਰਇੰਦਰ ਸਿੰਘ ਬੌਬੀ ਵੱਲੋਂ ਇਸ ਨੂੰ ਹਮੇਸ਼ਾ ਹੀ ਹਰ ਤਰ੍ਹਾਂ ਦਾ ਸਹਿਯੋਗ ਮਿਲਦਾ ਰਿਹਾ ਹੈ। ਇਸੇ ਤਰ੍ਹਾਂ ਇਸ ਦੇ ਚਾਚਾ ਭੁਪਿੰਦਰ ਸਿੰਘ ਨੇ ਵੀ ਹਰਨੂਰ ਸਿੰਘ ਲਈ ਕਾਫੀ ਮਿਹਨਤ ਕੀਤੀ ਹੈ