#PUNJAB

ਅੰਮ੍ਰਿਤਸਰ ਦੇ ਸਕੂਲਾਂ ਵਿੱਚ ਧਮਾਕਾ ਕਰਨ ਦੀ ਈਮੇਲ ਰਾਹੀਂ ਧਮਕੀ

ਅੰਮ੍ਰਿਤਸਰ, 12 ਦਸੰਬਰ (ਪੰਜਾਬ ਮੇਲ)- ਅੱਜ ਸ਼ਹਿਰ ਦੇ ਕੁਝ ਵੱਡੇ ਸਕੂਲਾਂ ਵਿੱਚ ਧਮਕੀ ਵਾਲੇ ਈਮੇਲ ਮਿਲੇ ਹਨ, ਜਿਸ ਤੋਂ ਬਾਅਦ ਸਕੂਲਾਂ ਵਿੱਚ ਚਿੰਤਾ ਵਾਲਾ ਮਾਹੌਲ ਹੈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਅੱਜ ਸਵੇਰੇ ਸ਼ਹਿਰ ਦੇ ਕੁਝ ਵੱਡੇ ਸਕੂਲਾਂ ਵਿੱਚ ਧਮਕੀ ਵਾਲੀ ਈ ਮੇਲ ਮਿਲਿਆ ਹੈ। ਜਿਸ ਵਿੱਚ ਸਕੂਲ ਵਿੱਚ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਹੈ। ਇਸ ਧਮਕੀ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਬੱਚਿਆਂ ਨੂੰ ਛੁੱਟੀ ਕਰਕੇ ਘਰਾਂ ਨੂੰ ਭੇਜ ਦਿੱਤਾ ਹੈ। ਇਸ ਧਮਕੀ ਵਾਲੀ ਈਮੇਲ ਦੀ ਚਰਚਾ ਦੇ ਕਾਰਨ ਹੋਰਨਾਂ ਸਕੂਲਾਂ ਵਿੱਚ ਵੀ ਚਿੰਤਾ ਵਾਲਾ ਮਾਹੌਲ ਹੈ।