ਚੰਡੀਗੜ੍ਹ, 5 ਦਸੰਬਰ (ਪੰਜਾਬ ਮੇਲ)- ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਨੇ 17 ਅਪਰੈਲ ਨੂੰ ਉਨ੍ਹਾਂ ਖਿਲਾਫ਼ ਕੌਮੀ ਸੁਰੱਖਿਆ ਐਕਟ ਤਹਿਤ ਤੀਜੀ ਵਾਰ ਹਿਰਾਸਤ ਵਿਚ ਰੱਖਣ ਸਬੰਧੀ ਜਾਰੀ ਹੁਕਮਾਂ ਦੀ ਕਾਨੂੰਨੀ ਵਾਜਬੀਅਤ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ। ਉਸ ਦੇ ਵਕੀਲਾਂ ਅਰਸ਼ਦੀਪ ਸਿੰਘ ਚੀਮਾ, ਈਮਾਨ ਸਿੰਘ ਖਾਰਾ ਤੇ ਹਰਜੋਤ ਸਿੰਘ ਮਾਨ ਨੇ ਪਟੀਸ਼ਨ ‘ਚ ਦਾਅਵਾ ਕੀਤਾ ਹੈ ਕਿ ਇਹ ਹਿਰਾਸਤ ਮਨਮਾਨੀ ਅਤੇ ਸੰਵਿਧਾਨ ਦੀ ਧਾਰਾ 21 ਤੇ 22 ਤਹਿਤ ਮਿਲੇ ਅਧਿਕਾਰਾਂ ਦੀ ਉਲੰਘਣਾ ਹੈ; ਪਟੀਸ਼ਨ ਅਨੁਸਾਰ ਉਸ ਨੂੰ ਬਿਨਾਂ ਸਬੂਤਾਂ ਦੇ 2023 ਤੋਂ ਜੇਲ੍ਹ ‘ਚ ਡੱਕਿਆ ਹੋਇਆ ਹੈ।
ਅੰਮ੍ਰਿਤਪਾਲ ਵੱਲੋਂ ਮੁੜ ਹਾਈ ਕੋਰਟ ਦਾ ਰੁਖ਼

