#AMERICA

ਅਮਰੀਕੀ ਵੀਜ਼ਾ ਮਿਲਣਾ ਹੋਵੇਗਾ ਆਸਾਨ, ਸ਼ੁਰੂ ਹੋਇਆ ਇਹ ਪ੍ਰੋਗਰਾਮ

ਭਾਰਤੀਆਂ ਨੂੰ ਮਿਲੇਗਾ ਸਭ ਤੋਂ ਜ਼ਿਆਦਾ ਫਾਇਦਾ 
 
ਵਾਸ਼ਿੰਗਟਨ, 1 ਫਰਵਰੀ (ਪੰਜਾਬ ਮੇਲ)- ਅਮਰੀਕੀ ਸਰਕਾਰ ਨੇ ਐੱਚ-1ਬੀ ਵੀਜ਼ਾ ਦੇ ਨਵੀਨੀਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਦਿੱਤਾ ਹੈ। ਇਹ ਪ੍ਰੋਗਰਾਮ ਪਾਇਲਟ ਪ੍ਰੋਜੈਕਟ ਤਹਿਤ ਸ਼ੁਰੂ ਕੀਤਾ ਗਿਆ ਹੈ। ਵੀਜ਼ਾ ਨਵਿਆਉਣ ਲਈ ਆਨਲਾਈਨ ਅਪਲਾਈ ਕੀਤਾ ਜਾਵੇਗਾ। H-1B ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ। H-1B ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ। ਅਮਰੀਕਾ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਅੱਜ ਤੋਂ ਇੱਕ ਵੱਡਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ। ਅਮਰੀਕਾ ਵਿੱਚ ਅੱਜ ਤੋਂ H-1B ਵੀਜ਼ਾ ਦੇ ਘਰੇਲੂ ਨਵੀਨੀਕਰਨ ਲਈ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ। ਇਸ ਪ੍ਰੋਗਰਾਮ ਦਾ ਐਲਾਨ ਪਿਛਲੇ ਸਾਲ ਦਸੰਬਰ ‘ਚ ਕੀਤਾ ਗਿਆ ਸੀ। ਉਸ ਸਮੇਂ ਵੀਜ਼ਾ ਸੇਵਾਵਾਂ ਬਾਰੇ ਉਪ ਸਹਾਇਕ ਮੰਤਰੀ ਜੂਲੀ ਸਟੈਫੋਰਡ ਨੇ ਕਿਹਾ ਸੀ ਕਿ ਇਸ ਦਾ ਸਭ ਤੋਂ ਵੱਧ ਫਾਇਦਾ ਭਾਰਤੀਆਂ ਨੂੰ ਹੋਵੇਗਾ, ਕਿਉਂਕਿ ਅਮਰੀਕਾ ਵਿੱਚ ਭਾਰਤੀਆਂ ਕੋਲ ਸਭ ਤੋਂ ਵੱਧ ਹੁਨਰਮੰਦ ਕਾਮੇ ਹਨ। ਅੱਜ ਤੋਂ ਸ਼ੁਰੂ ਹੋ ਰਿਹਾ ਵੀਜ਼ਾ ਨਵਿਆਉਣ ਦਾ ਪਾਇਲਟ ਪ੍ਰੋਗਰਾਮ ਤਿੰਨ ਮਹੀਨਿਆਂ ਤੱਕ ਚੱਲੇਗਾ। ਇਸ ਦੌਰਾਨ 20 ਹਜ਼ਾਰ ਲੋਕਾਂ ਦੇ ਵੀਜ਼ੇ ਰੀਨਿਊ ਕੀਤੇ ਜਾਣਗੇ। ਸਿਰਫ਼ ਉਹ ਲੋਕ ਜਿਨ੍ਹਾਂ ਨੂੰ 1 ਫਰਵਰੀ ਤੋਂ 30 ਸਤੰਬਰ, 2021 ਦਰਮਿਆਨ ਅਮਰੀਕਾ ਵਿੱਚ ਭਾਰਤੀ ਕੌਂਸਲੇਟ ਤੋਂ ਅਤੇ 1 ਜਨਵਰੀ, 2020 ਤੋਂ 1 ਅਪ੍ਰੈਲ, 2023 ਦਰਮਿਆਨ ਕੈਨੇਡੀਅਨ ਕੌਂਸਲੇਟ ਤੋਂ ਐਚ-1ਬੀ ਵੀਜ਼ਾ ਜਾਰੀ ਕੀਤਾ ਗਿਆ ਸੀ, ਉਨ੍ਹਾਂ ਦੇ ਵੀਜ਼ੇ ਰੀਨਿਊ ਕੀਤੇ ਜਾਣਗੇ।