-ਨਸ਼ੇ ਦਾ ਆਦੀ ਹੋਣ ਦੇ ਬਾਵਜੂਦ ਹਥਿਆਰ ਰੱਖਣ ਦੇ ਮਾਮਲੇ ‘ਚ ਬੋਲਿਆ ਸੀ ਝੂਠ
ਵਾਸ਼ਿੰਗਟਨ ਡੀ.ਸੀ., 12 ਜੂਨ (ਪੰਜਾਬ ਮੇਲ)- ਅਮਰੀਕੀ ਜਿਊਰੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਪੁੱਤਰ ਹੰਟਰ ਬਾਈਡਨ ਨੂੰ ਡੇਲਾਵੇਅਰ ਵਿਚ ਬੰਦੂਕ ਟ੍ਰਾਇਲ ਦੇ ਮਾਮਲੇ ‘ਚ ਤਿੰਨੋਂ ਅਪਰਾਧਿਕ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ।
ਉਸ ਨੂੰ ਕਰੈਕ ਕੋਕੀਨ ਦੀ ਸਮੱਸਿਆ ਸੀ ਤੇ ਵਕੀਲਾਂ ਨੇ ਕਿਹਾ ਸੀ ਕਿ ਉਸ ਨੇ ਅਕਤੂਬਰ 2018 ਵਿਚ ਕੋਲਟ ਕੋਬਰਾ ਰਿਵਾਲਵਰ ਖਰੀਦਣ ਵੇਲੇ ਫਾਰਮਾਂ ‘ਤੇ ਝੂਠ ਬੋਲਿਆ ਸੀ ਕਿ ਉਹ ਨਸ਼ੀਲੇ ਪਦਾਰਥਾਂ ਦਾ ਸੇਵਨ ਨਹੀਂ ਕਰਦਾ। ਹੰਟਰ ਬਾਇਡਨ ਨੇ ਉਸ ਸਮੇਂ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਸੀ। ਜਿਸ ਵਿਚ ਇੱਕ ਰਿਵਾਲਵਰ ਲਈ ਸਰਕਾਰੀ ਸਕ੍ਰੀਨਿੰਗ ਦਸਤਾਵੇਜ਼ਾਂ ਨੂੰ ਭਰਨ ਅਤੇ 11 ਦਿਨਾਂ ਲਈ ਗੈਰ-ਕਾਨੂੰਨੀ ਤੌਰ ‘ਤੇ ਹਥਿਆਰ ਰੱਖਣ ਦੌਰਾਨ ਉਸਦੀ ਨਸ਼ਾਖੋਰੀ ਬਾਰੇ ਝੂਠ ਬੋਲਣਾ ਸ਼ਾਮਲ ਹੈ।
ਜਿਊਰੀ ਨੇ ਕਰੀਬ ਤਿੰਨ ਘੰਟੇ ਵਿਚਾਰ ਕਰਨ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ। ਉਸ ਦੇ ਅਟਾਰਨੀ ਅਬੇ ਲਵੇਲ ਨੇ ਜੱਜਾਂ ਨੂੰ ਦੱਸਿਆ ਕਿ ਉਸ ਦਾ ਮੁਵੱਕਿਲ ਧੋਖਾ ਦੇਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ ਕਿਉਂਕਿ ਜਦੋਂ ਉਸ ਨੇ ਬੰਦੂਕ ਖਰੀਦੀ ਸੀ, ਤਾਂ ਉਹ ਆਪਣੇ ਆਪ ਨੂੰ ਨਸ਼ੇੜੀ ਨਹੀਂ ਸਮਝਦਾ ਸੀ।
ਅਮਰੀਕੀ ਕਾਨੂੰਨ ਮੁਤਾਬਕ ਇਸ ਮਾਮਲੇ ‘ਚ ਦੋਸ਼ੀ ਪਾਏ ਜਾਣ ‘ਤੇ 25 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਅਮਰੀਕੀ ਰਾਸ਼ਟਰਪਤੀ ਦਾ ਪੁੱਤਰ ਹੰਟਰ ਬਾਇਡਨ ਅਪਰਾਧਿਕ ਮਾਮਲਿਆਂ ‘ਚ ਦੋਸ਼ੀ ਕਰਾਰ
