ਵਾਸ਼ਿੰਗਟਨ, 8 ਨਵੰਬਰ (ਪੰਜਾਬ ਮੇਲ)- ਅਮਰੀਕਾ ‘ਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਦੀ ਦੌੜ ‘ਚ ਭਾਰਤੀ ਮੂਲ ਦੀ ਨਿੱਕੀ ਹੇਲੀ ਤੇ ਵਿਵੇਕ ਰਾਮਾਸਵਾਮੀ ਇਕ-ਦੂਜੇ ਨੂੰ ਸਖ਼ਤ ਚੁਣੌਤੀ ਦੇ ਰਹੇ ਹਨ।
ਦੋਵਾਂ ਨੇਤਾਵਾਂ ਵਿਚਾਲੇ ਤਣਾਅ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਿਲ ਸੀ, ਜਦੋਂ ਉਹ ਆਖਰੀ ਵਾਰ ਬਹਿਸ ਦੇ ਮੰਚ ‘ਤੇ ਆਹਮੋ-ਸਾਹਮਣੇ ਸਨ।
ਬਹਿਸ ਦੌਰਾਨ ਹੇਲੀ ਨੇ ਰਾਮਾਸਵਾਮੀ ਨੂੰ ਕਿਹਾ ਕਿ ਹਰ ਵਾਰ ਜਦੋਂ ਮੈਂ ਤੁਹਾਨੂੰ ਸੁਣਦੀ ਹਾਂ, ਤਾਂ ਤੁਹਾਡੀਆਂ ਗੱਲਾਂ ‘ਚੋਂ ਥੋੜ੍ਹੀ ਬੇਵਕੂਫੀ ਝਲਕਦੀ ਹੈ। ਇਸ ‘ਤੇ ਰਾਮਾਸਵਾਮੀ ਨੇ ਕਿਹਾ ਕਿ ਜੇ ਅਸੀਂ ਇਥੇ ਬੈਠ ਕੇ ਨਿੱਜੀ ਟਿੱਪਣੀਆਂ ਨਾ ਕਰੀਏ ਤਾਂ ਰਿਪਬਲਿਕਨ ਪਾਰਟੀ ‘ਚ ਸਾਡੀ ਬਿਹਤਰ ਸੇਵਾ ਹੋਵੇਗੀ।