ਵਾਸ਼ਿੰਗਟਨ, 30 ਜਨਵਰੀ (ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਕ ਕਾਰਜਕਾਰੀ ਆਦੇਸ਼ ‘ਤੇ ਦਸਤਖ਼ਤ ਕੀਤੇ ਗਏ ਹਨ, ਜਿਸ ਤਹਿਤ ਅਮਰੀਕੀ ਫ਼ੌਜ ਵਿਚ ‘ਟਰਾਂਸਜੈਂਡਰਾਂ’ ਦੀ ਭਰਤੀ ‘ਤੇ ਰੋਕ ਲੱਗ ਸਕਦੀ ਹੈ। ਆਦੇਸ਼ ਤਹਿਤ ਨਵੇਂ ਰੱਖਿਆ ਮੰਤਰੀ ਪੀਟ ਹੇਗਸੇਥ ‘ਟਰਾਂਸਜੈਂਡਰ’ ਸੈਨਿਕਾਂ ਬਾਰੇ ਪੈਂਟਾਗਨ ਦੀ ਨੀਤੀ ਦੀ ਸਮੀਖਿਆ ਕਰਨਗੇ, ਜਿਸ ਤਹਿਤ ਸੰਭਾਵਿਤ ਤੌਰ ਉਤੇ ‘ਟਰਾਂਸਜੈਂਡਰਾਂ’ ਦੀ ਫ਼ੌਜੀ ਸੇਵਾ ‘ਤੇ ਭਵਿੱਖ ‘ਚ ਪਾਬੰਦੀ ਲਗਾਈ ਜਾ ਸਕਦੀ ਹੈ। ਟਰੰਪ ਨੇ ਨਾਲ ਹੀ ਉਨ੍ਹਾਂ ਸੈਨਿਕਾਂ ਨੂੰ ਵੀ ਬਹਾਲ ਕਰਨ ਦਾ ਆਦੇਸ਼ ਦਿੱਤਾ ਹੈ, ਜਿਨ੍ਹਾਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਵੈਕਸੀਨ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਇਲਾਵਾ ਅਮਰੀਕਾ ਨੇ ਪੁਲਾੜ ਵਿਚ ‘ਮਿਜ਼ਾਈਲ ਡਿਫੈਂਸ ਸ਼ੀਲਡ’ ਤਾਇਨਾਤ ਕਰਨ ਦੀ ਦਿਸ਼ਾ ‘ਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਅਮਰੀਕੀ ਫ਼ੌਜ ‘ਚ ‘ਟਰਾਂਸਜੈਂਡਰਾਂ’ ਦੀ ਭਰਤੀ ‘ਤੇ ਲੱਗੇਗੀ ਰੋਕ!
