#AMERICA

ਅਮਰੀਕੀ ਪੁਲਿਸ ਵੱਲੋਂ ਟਰਾਂਸਪੋਰਟ ਠੱਗੀ ਦੇ ਦੋਸ਼ ਹੇਠ 12 ਗ੍ਰਿਫਤਾਰ

ਵਾਸ਼ਿੰਗਟਨ, 27 ਅਕਤੂਬਰ (ਪੰਜਾਬ ਮੇਲ)- ਅਮਰੀਕੀ ਪੁਲਿਸ ਨੇ ਦੇਸ਼ ਦੇ ਪੱਛਮੀ ਸੂਬਿਆਂ ਵਾਸ਼ਿੰਗਟਨ ਅਤੇ ਕੈਲੀਫੋਰਨੀਆ ਵਿਚ ਸਿੰਘ ਆਰਗੇਨਾਈਜੇਸ਼ਨ ਨਾਂਅ ਹੇਠ ਸੰਗਠਿਤ ਗੈਂਗ ਦੇ 12 ਮੈਂਬਰਾਂ ਨੂੰ ਕਰੋੜਾਂ ਡਾਲਰਾਂ ਦੀ ਟਰਾਂਸਪੋਰਟ ਠੱਗੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।
ਸੈਂਟ ਬਰਨਾਰਡ ਕਾਉਂਟੀ ਸ਼ੈਰਿਫ਼ (ਪੁਲਿਸ ਵਿਭਾਗ) ਵਲੋਂ ਕਥਿਤ ਦੋਸ਼ੀਆਂ ਦੀ ਪਛਾਣ ਪਰਮਵੀਰ ਸਿੰਘ (29), ਹਰਪ੍ਰੀਤ ਸਿੰਘ (26), ਅਰਸ਼ਪ੍ਰੀਤ ਸਿੰਘ (27) ਸਾਰੇ ਵਾਸੀ ਰੈਂਚੋ ਕੂਕਾਮੋਂਗਾ, ਸੰਦੀਪ ਸਿੰਘ (31) ਵਾਸੀ ਸੇਂਟ ਬਰਨਾਰਡ, ਮਨਦੀਪ ਸਿੰਘ (42), ਰਣਜੋਧ ਸਿੰਘ (38) ਦੋਹੇਂ ਵਾਸੀ ਬੇਕਰਜ਼ਫੀਲਡ, ਗੁਰਨੇਕ ਸਿੰਘ ਚੌਹਾਨ (40), ਵਿਕਰਮਜੀਤ ਸਿੰਘ (30), ਨਰਾਇਣ ਸਿੰਘ (27) ਤਿੰਨੇ ਵਾਸੀ ਫੋਨਟਾਨਾ, ਬਿਕਰਮਜੀਤ ਸਿੰਘ (27) ਵਾਸੀ ਸੈਕਰਾਮੈਂਟੋ, ਹਿੰਮਤ ਸਿੰਘ ਖਾਲਸਾ (28) ਵਾਸੀ ਰੈਂਟਨ (ਵਸ਼ਿੰਗਟਨ) ਤੇ ਉਨ੍ਹਾਂ ਦੇ ਸਾਥੀ ਐਲਗਰ ਹਰਨਾਂਦੇਜ (27) ਵਾਸੀ ਫੋਨਟਾਨਾ ਵਜੋਂ ਕੀਤੀ ਗਈ ਹੈ।
ਪੁਲਿਸ ਦੀ ਸਾਂਝੀ ਜਾਂਚ ਟੀਮ ਵਲੋਂ ਦੱਸਿਆ ਗਿਆ ਕਿ 2021 ਤੋਂ ਢੋਆ ਢੁਆਈ ਦੇ ਨਾਂਅ ਹੇਠ ਕੀਮਤੀ ਸਮਾਨ ਗਾਇਬ ਹੋਣ ਦੀਆਂ ਸੈਂਕੜੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੈਲੀਫੋਰਨੀਆਂ ਅਤੇ ਵਾਸ਼ਿੰਗਟਨ ਦੀਆਂ ਕਾਉਂਟੀ ਪੁਲਿਸ ਵਲੋਂ ਟੀਮਾਂ ਗਠਿਤ ਕੀਤੀਆਂ ਗਈਆਂ ਸੀ।