-ਗੈਰ ਕਾਨੂੰਨੀ ਢੰਗ ਨਾਲ ਭਾਰਤੀਆਂ ਨੂੰ ਲਿਆਂਦੀ ਸੀ ਅਮਰੀਕਾ
ਨਿਊਯਾਰਕ, 10 ਦਸੰਬਰ (ਪੰਜਾਬ ਮੇਲ)- ਅਮਰੀਕਾ ਦੀ 42 ਸਾਲਾ ਮਹਿਲਾ ਖ਼ਿਲਾਫ਼ ਕੌਮਾਂਤਰੀ ਤਸਕਰੀ ਸਾਜ਼ਿਸ਼ ‘ਚ ਸ਼ਾਮਲ ਹੋਣ ਦੇ ਦੋਸ਼ ਤੈਅ ਕੀਤੇ ਗਏ ਹਨ। ਮਹਿਲਾ ਨੇ ਸਾਜ਼ਿਸ਼ ਤਹਿਤ ਮੁੱਖ ਤੌਰ ‘ਤੇ ਭਾਰਤ ਦੇ ਲੋਕਾਂ ਨੂੰ ਕੈਨੇਡਾ ਸਰਹੱਦ ਪਾਰ ਕਰਵਾ ਕੇ ਅਮਰੀਕਾ ‘ਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖਲ ਕਰਵਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਅਲਬਾਨੀ ‘ਚ ਫੈਡਰਲ ਗਰੈਂਡ ਜਿਊਰੀ ਵੱਲੋਂ ਦੋਸ਼ ਤੈਅ ਕੀਤੇ ਜਾਣ ਮਗਰੋਂ ਨਿਊਯਾਰਕ ਦੇ ਪਲੈਟਸਬਰਗ ਦੀ ਰਹਿਣ ਵਾਲੀ ਸਟੇਸੀ ਟੇਲਰ ਇਸ ਹਫ਼ਤੇ ਅਦਾਲਤ ‘ਚ ਪੇਸ਼ ਹੋਈ। ਅਮਰੀਕੀ ਸਰਹੱਦੀ ਗਸ਼ਤੀ ਏਜੰਟਾਂ ਨੇ ਜਨਵਰੀ ‘ਚ ਕਿਊਬਕ ਸਰਹੱਦ ਨੇੜਿਉਂ ਟੇਲਰ ਦੇ ਵਾਹਨ ‘ਚੋਂ ਵਿਦੇਸ਼ੀ ਨਾਗਰਿਕਾਂ ਨੂੰ ਹਿਰਾਸਤ ‘ਚ ਲਿਆ ਸੀ, ਜਿਨ੍ਹਾਂ ‘ਚੋਂ ਤਿੰਨ ਭਾਰਤੀ ਸਨ। ਇਨ੍ਹਾਂ ਸਾਰਿਆਂ ਨੇ ਬਿਨਾਂ ਜਾਂਚ ਦੇ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕੀਤੀ ਸੀ। ਜਾਂਚ ਦੌਰਾਨ ਟੇਲਰ ਦੇ ਮੋਬਾਈਲ ‘ਚੋਂ ਅਜਿਹੇ ਸੰਦੇਸ਼ ਮਿਲੇ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਪਹਿਲਾਂ ਵੀ ਕਈ ਵਾਰ ਤਸਕਰੀ ਦੀਆਂ ਵਾਰਦਾਤਾਂ ਵਿਚ ਸ਼ਾਮਲ ਰਹੀ ਹੈ।
ਅਮਰੀਕੀ ਔਰਤ ਖਿਲਾਫ ਕੌਮਾਂਤਰੀ ਤਸਕਰੀ ‘ਚ ਸ਼ਾਮਲ ਹੋਣ ਦੇ ਦੋਸ਼ ਤੈਅ

