#AMERICA

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਵਿਅਕਤੀ ਨੂੰ 3 ਸਾਲ ਦੀ ਸਜ਼ਾ

-800 ਤੋਂ ਵੱਧ ਭਾਰਤੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖ਼ਲ ਕਰਾਉਣ ਦਾ ਸੀ ਦੋਸ਼
ਸੈਕਰਾਮੈਂਟੋ, 28 ਜੂਨ (ਪੰਜਾਬ ਮੇਲ)- 49 ਸਾਲਾ ਭਾਰਤੀ-ਅਮਰੀਕੀ ਵਿਅਕਤੀ ਨੂੰ ਸੈਂਕੜੇ ਭਾਰਤੀ ਨਾਗਰਿਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਸਰਹੱਦ ਪਾਰ ਕਰਵਾ ਕੇ ਅਮਰੀਕਾ ਦਾਖਲ ਕਰਨ ਦੇ ਦੋਸ਼ ਵਿਚ ਤਿੰਨ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਕੈਲੀਫੋਰਨੀਆ ਦੇ ਐਲਕ ਗਰੋਵ ਦੇ ਰਜਿੰਦਰ ਪਾਲ ਸਿੰਘ ਉਰਫ਼ ਜਸਪਾਲ ਗਿੱਲ ਨੂੰ ਸਿਆਟਲ ਦੀ ਜ਼ਿਲ੍ਹਾ ਅਦਾਲਤ ਨੇ ਸਜ਼ਾ ਸੁਣਾਈ। ਗਿੱਲ ਨੇ ਫਰਵਰੀ ਵਿਚ ਦੋਸ਼ੀ ਕਬੂਲ ਕੀਤਾ ਸੀ ਤੇ ਮੰਨਿਆ ਸੀ ਕਿ ਉਸ ਨੇ ਤਸਕਰੀ ਗਰੋਹ ਦੇ ਪ੍ਰਮੁੱਖ ਮੈਂਬਰ ਵਜੋਂ ਇਸ ਕੰਮ ਲਈ 500,000 ਡਾਲਰ ਤੋਂ ਵੱਧ ਲਏ ਸਨ। ਉਹ ਭਾਰਤੀਆਂ ਨੂੰ ਨਾਜਾਇਜ਼ ਢੰਗ ਨਾਲ ਅਮਰੀਕਾ ‘ਚ ਦਾਖਲ ਕਰਾਉਣ ਲਈ ਉਬੇਰ ਦੀ ਵਰਤੋਂ ਕਰਦਾ ਸੀ। ਚਾਰ ਸਾਲਾਂ ਦੇ ਅਰਸੇ ਵਿਚ ਉਸ ਨੇ 800 ਤੋਂ ਵੱਧ ਲੋਕਾਂ ਨੂੰ ਅਮਰੀਕਾ ਵਿਚ ਲਿਆਂਦਾ।

Leave a comment