#AMERICA

ਅਮਰੀਕਾ ਵੱਲੋਂ ਨਵੀਂ ਪਰਮਾਣੂ ਕਰੂਜ਼ ਮਿਜ਼ਾਈਲ ਵਿਕਸਿਤ ਦੀ ਯੋਜਨਾ

ਵਾਸ਼ਿੰਗਟਨ, 20 ਨਵੰਬਰ (ਪੰਜਾਬ ਮੇਲ)- ਅਮਰੀਕਾ ਇਕ ਨਵੀਂ ਪ੍ਰਮਾਣੂ ਹਥਿਆਰਬੰਦ ਸਮੁੰਦਰੀ ਕਰੂਜ਼ ਮਿਜ਼ਾਈਲ (ਐੱਸ.ਐੱਲ.ਸੀ.ਐੱਮ.-ਐੱਨ.) ਵਿਕਸਤ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਦਾ ਪਹਿਲਾ ਪ੍ਰੋਟੋਟਾਈਪ ਅਗਲੇ ਤਿੰਨ ਸਾਲਾਂ ਵਿਚ ਬਣਾਏ ਜਾਣ ਦੀ ਉਮੀਦ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਇਕ ਸਰਕਾਰੀ ਦਸਤਾਵੇਜ਼ ‘ਚ ਦਿੱਤੀ ਗਈ। ਦਸਤਾਵੇਜ਼ ‘ਚ ਕਿਹਾ ਗਿਆ ਹੈ ਕਿ ਪਣਡੁੱਬੀਆਂ ‘ਤੇ ਲਗਾਏ ਜਾਣ ਵਾਲੇ ਇਸ ਸਿਸਟਮ ਨੂੰ 2034 ਤੱਕ ਫੌਜੀ ਤਾਇਨਾਤੀ ਲਈ ਤਿਆਰ ਕੀਤਾ ਜਾਣਾ ਚਾਹੀਦਾ ਹੈ। ਫਿਰ ਵੀ ਅਗਲੇ ਤਿੰਨ ਸਾਲਾਂ ਵਿਚ ਪਹਿਲੇ ਪ੍ਰੋਟੋਟਾਈਪ ਦੀ ਲੋੜ ਪਵੇਗੀ।
ਦਸਤਾਵੇਜ਼ ਦੇ ਅਨੁਸਾਰ, ਪ੍ਰਮਾਣੂ ਹਥਿਆਰਾਂ ਨਾਲ ਸਬੰਧਤ ਸਾਰੇ ਸੰਚਾਲਨ, ਜਿਸ ਵਿਚ ਵਾਰਹੈੱਡ ਸਥਾਪਨਾ, ਮਿਜ਼ਾਈਲ ਸਟੋਰੇਜ ਅਤੇ ਪਰਮਾਣੂ ਪਣਡੁੱਬੀਆਂ ਦੀ ਲੋਡਿੰਗ ਅਤੇ ਅਨਲੋਡਿੰਗ ਸ਼ਾਮਲ ਹੈ, ਜਾਰਜੀਆ ਵਿਚ ਨੇਵਲ ਪਣਡੁੱਬੀ ਬੇਸ ਕਿੰਗਜ਼ ਬੇ ਅਤੇ ਵਾਸ਼ਿੰਗਟਨ ਰਾਜ ਵਿਚ ਬੈਂਗੋਰ ਬੇਸ ਵਿਖੇ ਅਮਰੀਕੀ ਰਣਨੀਤਕ ਹਥਿਆਰਾਂ ਦੇ ਸਥਾਨਾਂ ‘ਤੇ ਕਰਵਾਏ ਜਾਣਗੇ। ਨਵੀਂ ਮਿਜ਼ਾਈਲਾਂ ਨੂੰ ਹਮਲਾਵਰ ਪਣਡੁੱਬੀਆਂ ‘ਤੇ ਸਥਾਪਤ ਕੀਤੇ ਜਾਣ ਦੀ ਉਮੀਦ ਹੈ।