#AMERICA

ਅਮਰੀਕਾ ਨੇ ਗੌਤਮ ਅਡਾਨੀ ‘ਤੇ ਮੁਕੱਦਮਾ ਚਲਾਉਣ ਲਈ ਭਾਰਤ ਤੋਂ ਮੰਗੀ ਮਦਦ

ਵਾਸ਼ਿੰਗਟਨ, 21 ਫਰਵਰੀ (ਪੰਜਾਬ ਮੇਲ)- ਯੂ.ਐੱਸ. ਸਕਿਉਰਟੀਜ਼ ਐਂਡ ਐਕਸਚੇਂਜ ਕਮਿਸ਼ਨ (ਐੱਸ.ਈ.ਸੀ.) ਨੇ ਕਥਿਤ ਸਕਿਉਰਿਟੀਜ਼ ਧੋਖਾਦੇਹੀ ਦੀ ਜਾਂਚ ਦੇ ਸਬੰਧ ‘ਚ ਅਡਾਨੀ ਸਮੂਹ ਦੇ ਸੰਸਥਾਪਕ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ ਵਿਰੁੱਧ ਕਥਿਤ ਸਕਿਉਰਟੀਜ਼ ਧੋਖਾਦੇਹੀ ਦੀ ਜਾਂਚ ਦੇ ਸਬੰਧ ‘ਚ ਭਾਰਤੀ ਅਧਿਕਾਰੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।
ਅਮਰੀਕੀ ਐੱਸ.ਈ.ਸੀ. ਨੇ ਨਿਊਯਾਰਕ ਜ਼ਿਲ੍ਹਾ ਅਦਾਲਤ ਨੂੰ ਦੱਸਿਆ ਕਿ ਬਚਾਅ ਧਿਰ ਭਾਰਤ ਵਿਚ ਹੈ ਅਤੇ ਉਸ ਤੱਕ ਕਾਨੂੰਨੀ ਨੋਟਿਸ ਪਹੁੰਚਾਉਣ ਲਈ ਯਤਨ ਜਾਰੀ ਹਨ। ਇਸ ਪ੍ਰਕਿਰਿਆ ‘ਚ ਹੇਗ ਸਰਵਿਸ ਕਨਵੈਨਸ਼ਨ ਦੇ ਤਹਿਤ ਭਾਰਤੀ ਅਧਿਕਾਰੀਆਂ ਤੋਂ ਸਹਾਇਤਾ ਲੈਣ ਦੀ ਯੋਜਨਾ ਵੀ ਸ਼ਾਮਲ ਹੈ, ਜਿਸ ਨਾਲ ਸਿਵਲ ਅਤੇ ਵਪਾਰਕ ਮਾਮਲਿਆਂ ਨਾਲ ਜੁੜੇ ਦਸਤਾਵੇਜ਼ਾਂ ਦੀ ਕਾਨੂੰਨੀ ਸੇਵਾ ਸੰਭਵ ਹੋ ਸਕੇ।
ਐੱਸ.ਈ.ਸੀ. ਨੇ ਨਵੰਬਰ 2024 ‘ਚ ਆਪਣੀ ਸ਼ਿਕਾਇਤ ਦਾਇਰ ਕੀਤੀ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਅਡਾਣੀ ਗ੍ਰੀਨ ਐਨਰਜੀ ਲਿਮਟਿਡ ਨਾਲ ਜੁੜੇ ਇਕ ਵਿੱਤੀ ਲੈਣ-ਦੇਣ ਦੇ ਦੌਰਾਨ ਸਤੰਬਰ 2021 ਦੀ ਕਰਜ਼ੇ ਦੀ ਪੇਸ਼ਕਸ਼ ਦੇ ਸਬੰਧ ‘ਚ ਪ੍ਰਤੀਵਾਦੀਆਂ ਨੇ ਜਾਣਬੁੱਝ ਕੇ ਜਾਂ ਲਾਪਰਵਾਹੀ ਨਾਲ ਗੁੰਮਰਾਹਕੁੰਨ ਜਾਣਕਾਰੀ ਪੇਸ਼ ਕੀਤੀ। ਇਹ ਸੰਘੀ ਸਕਿਉਰਟਾਈਜ਼ ਕਾਨੂੰਨਾਂ ਦੇ ਧੋਖਾਦੇਹੀ ਵਿਰੋਧੀ ਵਿਵਸਤਾਵਾਂ ਦੀ ਉਲੰਘਣਾ ਹੈ।