#AMERICA

ਅਮਰੀਕਾ ਦੇ ਵੀਜ਼ਾ ਬੁਲੇਟਿਨ ‘ਚ ਹੋਈ ਮਾਮੂਲੀ ਹਿਲਜੁੱਲ

ਵਾਸ਼ਿੰਗਟਨ ਡੀ.ਸੀ., 14 ਮਈ (ਪੰਜਾਬ ਮੇਲ)- ਯੂ.ਐੱਸ. ਡਿਪਾਰਟਮੈਂਟ ਆਫ ਸਟੇਟ ਵੱਲੋਂ ਜੂਨ 2025 ਦਾ ਵੀਜ਼ਾ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਹੈ। ਇਸ ਮਹੀਨੇ ਮਾਮੂਲੀ ਜਿਹੀ ਹਿਲਜੁਲ ਦੇਖਣ ਨੂੰ ਮਿਲੀ ਹੈ।
ਫਾਈਨਲ ਐਕਸ਼ਨ ਡੇਟ ਵਿਚ F-1 ਕੈਟਾਗਰੀ ‘ਚ ਆਉਂਦੇ ਅਮਰੀਕਨ ਸਿਟੀਜ਼ਨ ਦੇ 21 ਸਾਲ ਤੋਂ ਘੱਟ ਉਮਰ ਦੇ ਅਣਵਿਆਹੇ ਬੱਚੇ, ਉਨ੍ਹਾਂ ਦੀ ਸਮਾਂ ਸੂਚੀ 8 ਜੂਨ, 2016 ਦਰਸਾ ਰਹੀ ਹੈ।
ਗਰੀਨ ਕਾਰਡ ਹੋਲਡਰ ਪਤੀ-ਪਤਨੀ ਦੇ 21 ਸਾਲ ਤੋਂ ਘੱਟ ਬੱਚੇ, ਜਿਹੜੇ ਕਿ F-2A ਕੈਟਾਗਰੀ ‘ਚ ਆਉਂਦੇ ਹਨ, ਉਨ੍ਹਾਂ ਦੀ ਤਰੀਕ 1 ਜਨਵਰੀ, 2022 ਚੱਲ ਰਹੀ ਹੈ।
ਗਰੀਨ ਕਾਰਡ ਹੋਲਡਰ ਵੱਲੋਂ ਅਪਲਾਈ ਕੀਤੇ 21 ਸਾਲ ਤੋਂ ਵੱਧ ਉਮਰ ਦੇ ਬੱਚੇ, ਜੋ ਕਿ F-2B ਕੈਟਾਗਰੀ ਨਾਲ ਸੰਬੰਧਤ ਹਨ, ਅਰਜ਼ੀਕਾਰਾਂ ਦੀ ਉਡੀਕ ਮਿਤੀ ਇਸ ਵੇਲੇ 22 ਸਤੰਬਰ, 2016 ਚੱਲ ਰਹੀ ਹੈ।
ਯੂ.ਐੱਸ. ਸਿਟੀਜ਼ਨ ਦੇ ਵਿਆਹੇ ਹੋਏ ਬੱਚੇ ਤੇ ਉਨ੍ਹਾਂ ਦੇ ਅੱਗਿਓਂ ਛੋਟੇ ਬੱਚੇ ਯਾਨੀ ਕਿ F-3 ਕੈਟਾਗਰੀ ਲਈ ਜਿਨ੍ਹਾਂ ਨੇ ਅਪਲਾਈ ਕੀਤਾ ਹੈ, ਉਨ੍ਹਾਂ ਦੀ ਤਰੀਕ 22 ਜੂਨ, 2011 ਦਰਸਾ ਰਹੀ ਹੈ।
ਅਮਰੀਕਾ ਦੇ ਜਿਹੜੇ ਸਿਟੀਜ਼ਨ ਨਾਗਰਿਕਾਂ ਵੱਲੋਂ ਭਾਰਤ ‘ਚ ਰਹਿ ਰਹੇ ਆਪਣੇ ਭੈਣਾਂ-ਭਰਾਵਾਂ ਨੂੰ F-4 ਕੈਟਾਗਰੀ ਲਈ ਅਪਲਾਈ ਕੀਤਾ ਹੈ, ਅਤੇ ਭੈਣ-ਭਰਾਵਾਂ ਅਤੇ ਉਨ੍ਹਾਂ ਦੇ ਬੱਚੇ ਜਿਹੜੇ 21 ਸਾਲ ਤੋਂ ਘੱਟ ਹਨ, ਉਨ੍ਹਾਂ ਲਈ ਤਰੀਕ 15 ਜੂਨ, 2006 ਚੱਲ ਰਹੀ ਹੈ।
ਪਰਿਵਾਰਕ ਸਪਾਂਸਰਡ ਵੀਜ਼ਾ ਅਰਜ਼ੀਆਂ ਭਰਨ ਦੀਆਂ ਤਾਰੀਖਾਂ ਲਈ ਜੂਨ ਵੀਜ਼ਾ ਬੁਲੇਟਿਨ ਦੀਆਂ ਤਰੀਕਾਂ ਇਸ ਤਰ੍ਹਾਂ ਹਨ :
F-4 ਕੈਟਾਗਰੀ ਲਈ 1 ਦਸੰਬਰ, 2006, F-3 ਕੈਟਾਗਰੀ ਲਈ 22 ਜੁਲਾਈ, 2012, F-2B ਕੈਟਾਗਰੀ ਲਈ 1 ਜਨਵਰੀ, 2017, F-2A ਕੈਟਾਗਰੀ ਲਈ 1 ਫਰਵਰੀ, 2025 ਅਤੇ F-1 ਕੈਟਾਗਰੀ ਲਈ 1 ਸਤੰਬਰ 2017 ਵਾਲਿਆਂ ਕੋਲੋਂ ਸਪੋਰਟਿੰਗ ਪੇਪਰ ਮੰਗਵਾਏ ਜਾ ਰਹੇ ਹਨ।