#AMERICA

ਅਮਰੀਕਾ ਦੇ ਪਰਿਵਾਰਕ ਵੀਜ਼ੇ ਰੁਕੇ

-ਭਾਰਤੀ ਪਰਿਵਾਰਾਂ ‘ਚ ਵਧਿਆ ਸਹਿਮ
ਵਾਸ਼ਿੰਗਟਨ ਡੀ.ਸੀ., 27 ਨਵੰਬਰ (ਪੰਜਾਬ ਮੇਲ)-ਯੂ.ਐੱਸ. ਡਿਪਾਰਟਮੈਂਟ ਆਫ ਸਟੇਟ ਵੱਲੋਂ ਦਸੰਬਰ 2024 ਦਾ ਵੀਜ਼ਾ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਹੈ। ਇਸ ਮਹੀਨੇ ਬੁਲੇਟਿਨ ‘ਚ ਕੋਈ ਹਿਲਜੁਲ ਦੇਖਣ ਨੂੰ ਨਹੀਂ ਮਿਲੀ। ਅਮਰੀਕਾ ਦੇ ਜਿਹੜੇ ਸਿਟੀਜ਼ਨ ਨਾਗਰਿਕਾਂ ਵੱਲੋਂ ਭਾਰਤ ‘ਚ ਰਹਿ ਰਹੇ ਆਪਣੇ ਭੈਣਾਂ-ਭਰਾਵਾਂ ਨੂੰ F-4 ਕੈਟਾਗਰੀ ਲਈ ਅਪਲਾਈ ਕੀਤਾ ਹੈ, ਅਤੇ ਭੈਣ-ਭਰਾਵਾਂ ਅਤੇ ਬੱਚੇ ਜਿਹੜੇ 21 ਸਾਲ ਤੋਂ ਘੱਟ ਹਨ, ਉਨ੍ਹਾਂ ਲਈ ਤਰੀਕ 8 ਮਾਰਚ, 2006 ਹੈ।
ਯੂ.ਐੱਸ. ਸਿਟੀਜ਼ਨ ਦੇ ਵਿਆਹੇ ਹੋਏ ਬੱਚੇ ਤੇ ਉਨ੍ਹਾਂ ਦੇ ਅੱਗਿਓਂ ਛੋਟੇ ਬੱਚੇ ਯਾਨੀ ਕਿ F-3 ਕੈਟਾਗਰੀ ਲਈ ਜਿਨ੍ਹਾਂ ਨੇ ਅਪਲਾਈ ਕੀਤਾ ਹੈ, ਉਨ੍ਹਾਂ ਦੀ ਤਰੀਕ 15 ਅਪ੍ਰੈਲ 2010 ਹੈ।
ਗਰੀਨ ਕਾਰਡ ਹੋਲਡਰ ਵੱਲੋਂ ਅਪਲਾਈ ਕੀਤੇ 21 ਸਾਲ ਤੋਂ ਵੱਧ ਉਮਰ ਦੇ ਬੱਚੇ, ਜੋ ਕਿ F-2B ਕੈਟਾਗਰੀ ਨਾਲ ਸੰਬੰਧਤ ਹਨ, ਅਰਜ਼ੀਕਾਰਾਂ ਦੀ ਉਡੀਕ ਮਿਤੀ ਇਸ ਵੇਲੇ 1 ਮਈ 2016 ਚੱਲ ਰਹੀ ਹੈ। ਇਸ ਵਾਰ ਇਸ ਵਿਚ ਵੀ ਕੋਈ ਤਬਦੀਲੀ ਦੇਖਣ ਨੂੰ ਨਹੀਂ ਮਿਲੀ।
ਗਰੀਨ ਕਾਰਡ ਹੋਲਡਰ ਪਤੀ-ਪਤਨੀ ਦੇ 21 ਸਾਲ ਤੋਂ ਘੱਟ ਬੱਚੇ, ਜਿਹੜੇ ਕਿ F-2A ਕੈਟਾਗਰੀ ‘ਚ ਆਉਂਦੇ ਹਨ, ਉਨ੍ਹਾਂ ਦੀ ਤਰੀਕ 1 ਜਨਵਰੀ 2022 ਹੈ।
ਅਮਰੀਕਨ ਸਿਟੀਜ਼ਨ ਦੇ ਅਣਵਿਆਹੇ ਬੱਚੇ, ਜਿਹੜੇ ਕਿ 21 ਸਾਲ ਤੋਂ ਵੱਧ ਹਨ, ਉਨ੍ਹਾਂ ਦੀ ਸਮਾਂ ਸੂਚੀ 22 ਅਕਤੂਬਰ 2015 ਦਰਸਾ ਰਹੀ ਹੈ, ਇਸ ਵਿਚ ਵੀ ਕੋਈ ਵਾਧਾ ਨਹੀਂ ਹੋਇਆ।
ਨੈਸ਼ਨਲ ਵੀਜ਼ਾ ਸੈਂਟਰ ਵੱਲੋਂ ਇੰਟਰਵਿਊ ਦਾ ਸਮਾਂ F-4 ਕੈਟਾਗਰੀ ਲਈ 1 ਅਗਸਤ, 2006 ਤੋਂ ਪਹਿਲਾਂ ਅਪਲਾਈ ਹੋਏ ਅਰਜ਼ੀਕਾਰਾਂ ਤੋਂ ਪੇਪਰ ਮੰਗੇ ਜਾ ਰਹੇ ਹਨ।
F-3 ਕੈਟਾਗਰੀ ਲਈ 22 ਅਪ੍ਰੈਲ, 2012, F-2B ਕੈਟਾਗਰੀ ਲਈ 1 ਜਨਵਰੀ, 2017, F-2A ਕੈਟਾਗਰੀ ਲਈ 15 ਜੁਲਾਈ, 2024 ਅਤੇ F-1 ਕੈਟਾਗਰੀ ਲਈ 1 ਸਤੰਬਰ 2017 ਵਾਲਿਆਂ ਕੋਲੋਂ ਸਪੋਰਟਿੰਗ ਪੇਪਰ ਮੰਗਵਾਏ ਜਾ ਰਹੇ ਹਨ।