-ਅਮਰੀਕਾ ਦੇ ਪੂਰਬੀ ਸੂਬਿਆਂ ‘ਚ ਕਹਿਰ ਦੀ ਠੰਢ ਨਾਲ ਜੂਝ ਰਹੇ 9 ਕਰੋੜ ਲੋਕ
ਵਾਸ਼ਿੰਗਟਨ, 21 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ 6 ਸੂਬੇ ਕੈਂਟਕੀ, ਜਾਰਜੀਆ, ਵਰਜੀਨੀਆ, ਪੱਛਮੀ ਵਰਜੀਨੀਆ, ਟੈਨੇਸੀ ਅਤੇ ਇੰਡੀਆਨਾ ਹੜ੍ਹਾਂ ਨਾਲ ਜੂਝ ਰਹੇ ਹਨ। ਸਭ ਤੋਂ ਵੱਧ ਨੁਕਸਾਨ ਕੈਂਟਕੀ ਸੂਬੇ ‘ਚ ਹੋਇਆ ਹੈ, ਜਿੱਥੇ ਪਿਛਲੇ ਛੇ ਦਿਨਾਂ ‘ਚ 12 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਪੱਛਮੀ ਵਰਜੀਨੀਆ ‘ਚ 2 ਅਤੇ ਜਾਰਜੀਆ ‘ਚ ਇਕ ਮੌਤ ਹੋਈ ਹੈ।
ਜਾਣਕਾਰੀ ਅਨੁਸਾਰ ਅਮਰੀਕਾ ਦੇ ਪੂਰਬੀ ਸੂਬਿਆਂ ‘ਚ ਕਰੀਬ 9 ਕਰੋੜ ਲੋਕ ਪੋਲਰ ਵੋਰਟੈਕਸ ਕਾਰਨ ਕਹਿਰ ਦੀ ਠੰਢ ਦਾ ਸਾਹਮਣਾ ਕਰ ਰਹੇ ਹਨ। ਤਾਪਮਾਨ ਰਿਕਾਰਡ ਪੱਧਰ ਤੱਕ ਡਿੱਗ ਗਿਆ ਹੈ। ਸਕੂਲ ਬੰਦ ਹੋ ਗਏ ਹਨ, ਪਾਈਪਾਂ ਫਟ ਗਈਆਂ ਹਨ। 14 ਹਜ਼ਾਰ ਤੋਂ ਵੱਧ ਘਰਾਂ ‘ਚ ਬਿਜਲੀ ਠੱਪ ਹੋ ਗਈ ਹੈ ਅਤੇ 17 ਹਜ਼ਾਰ ਥਾਵਾਂ ‘ਤੇ ਪਾਣੀ ਦੀ ਸਪਲਾਈ ਬੰਦ ਹੋ ਗਈ ਹੈ।
ਨੈਸ਼ਨਲ ਵੈਦਰ ਸਰਵਿਸ ਦੇ ਮੌਸਮ ਵਿਗਿਆਨੀ ਐਂਡਰਿਊ ਓਰੀਸਨ ਨੇ ਦੱਸਿਆ ਕਿ ਮੱਧ ਅਮਰੀਕਾ ‘ਚ ਇਸ ਸਮੇਂ ਸਭ ਤੋਂ ਘੱਟ ਤਾਪਮਾਨ ਹੈ। ਮੱਧ ਪੱਛਮੀ ਅਮਰੀਕਾ ਦੇ ਕੁਝ ਇਲਾਕਿਆਂ ‘ਚ ਤਾਪਮਾਨ ਮਾਈਨਸ 50 ਤੋਂ ਮਾਈਨਸ 60 ਡਿਗਰੀ ਤੱਕ ਪਹੁੰਚ ਗਿਆ ਹੈ। ਪੱਛਮੀ ਵਰਜੀਨੀਆ ਦੇ ਗਵਰਨਰ ਪੈਟ੍ਰਿਕ ਮੌਰਿਸੀ ਨੇ ਦੱਸਿਆ ਕਿ ਲਗਾਤਾਰ ਵਧਦੇ ਪਾਣੀ ਦੇ ਪੱਧਰ ਕਾਰਨ ਕਈ ਲੋਕ ਲਾਪਤਾ ਹਨ। ਕੈਂਟਕੀ ਅਤੇ ਉਸਦੇ ਆਸ-ਪਾਸ ਦੇ ਇਲਾਕਿਆਂ ‘ਚ ਰੈਸਕਿਊ ਟੀਮ ਨੇ 1000 ਤੋਂ ਵੱਧ ਮੁਹਿੰਮਾਂ ਚਲਾਈਆਂ ਹਨ।
ਅਮਰੀਕਾ ਦੇ 6 ਸੂਬਿਆਂ ‘ਚ ਹੜ੍ਹ ਕਾਰਨ 15 ਦੀ ਮੌਤ
