#AMERICA

ਅਮਰੀਕਾ ਦੀ ਯੂਨੀਵਰਸਿਟੀ ‘ਚ ਸਿੱਖ ਵਿਦਿਆਰਥੀ ‘ਤੇ ਨਸਲੀ ਹਮਲਾ

ਸੈਕਰਾਮੈਂਟੋ, 19 ਫਰਵਰੀ (ਪੰਜਾਬ ਮੇਲ)- ਅਮਰੀਕਾ ਦੀ ਸੈਨਹੋਜ਼ੇ ਸਟੇਟ ਯੂਨੀਵਰਸਿਟੀ ‘ਚ ਇਕ ਸਿੱਖ ਵਿਦਿਆਰਥੀ ਉਪਰ ਨਸਲੀ ਹਮਲਾ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਕੁਝ ਲੋਕਾਂ ਦਾ ਸਮੂਹ ਜੋ ਵਿਦਿਆਰਥੀ ਨਹੀਂ ਸਨ, ਯੂਨੀਵਰਸਿਟੀ ‘ਚ ਦਾਖਲ ਹੋਇਆ ਤੇ ਉਨਾਂ ਨੇ ਸਿੱਖ ਵਿਦਿਆਰਥੀ ਨੂੰ ਘੇਰ ਲਿਆ। ਵਿਦਿਆਰਥੀ ਦੀ ਦਸਤਾਰ ਵੀ ਉਤਾਰ ਦਿੱਤੀ ਗਈ। ਹਮਲਾਵਰਾਂ ਨੇ ਉੱਚੀ ਆਵਾਜ਼ ‘ਚ ਉਸ ਨੂੰ ਹਿੰਦੂ ਕਹਿ ਕੇ ਉਸ ‘ਤੇ ਹਮਲਾ ਕੀਤਾ। ਅਧਿਕਾਰੀ ਘਟਨਾ ਦੀ ਨਫਰਤੀ ਅਪਰਾਧ ਵਜੋਂ ਜਾਂਚ ਕਰ ਰਹੇ ਹਨ। ਕੁਲੀਸ਼ਨ ਆਫ ਹਿੰਦੂ ਆਫ ਨਾਰਥ ਅਮਰੀਕਾ ਦੇ ਯੂਥ ਵਿੰਗ ਕੋਹਨਾ ਯੂਥ ਐਕਸ਼ਨ ਨੈੱਟਵਰਕ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਪੀੜਤ ਭਾਵੇਂ ਸਿੱਖ ਹੈ ਪਰ ਹਮਲਾਵਰਾਂ ਵੱਲੋਂ ਹਿੰਦੂ ਸ਼ਬਦ ਦੀ ਵਰਤੋਂ ਕਰਨ ਤੋਂ ਸਾਫ ਹੈ ਕਿ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਿੱਖ ਵਿਦਿਆਰਥੀਆਂ ਨੇ ਘਟਨਾ ਦੇ ਸੰਬੰਧ ‘ਚ 19 ਫਰਵਰੀ ਨੂੰ ਮੀਟਿੰਗ ਸੱਦੀ ਹੈ।