#AMERICA

ਅਮਰੀਕਾ ਟ੍ਰੈਵਲ ਬੈਨ ਦੇਸ਼ਾਂ ਦੀ ਸੂਚੀ ‘ਚ ਵਾਧਾ ਕਰਨ ਦੀ ਬਣਾ ਰਿਹੈ ਯੋਜਨਾ

ਵਾਸ਼ਿੰਗਟਨ, 6 ਦਸੰਬਰ (ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ‘ਚ ਅਮਰੀਕੀ ਪ੍ਰਸ਼ਾਸਨ ਆਪਣੀ ਟ੍ਰੈਵਲ ਬੈਨ ਦੇਸ਼ਾਂ ਵਾਲੀ ਸੂਚੀ ‘ਚ ਸ਼ਾਮਲ ਦੇਸ਼ਾਂ ਦੀ ਗਿਣਤੀ ਵਧਾਉਣ ਦੀ ਯੋਜਨਾ ਬਣਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ‘ਚ ਅਮਰੀਕੀ ਪ੍ਰਸ਼ਾਸਨ ਆਪਣੀ ਟ੍ਰੈਵਲ ਬੈਨ ਦੇਸ਼ਾਂ ਸੂਚੀ ਵਿਚ ਸ਼ਾਮਲ ਦੇਸ਼ਾਂ ਦੀ ਗਿਣਤੀ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ। ਜਾਣਕਾਰੀ ਅਨੁਸਾਰ ਅਮਰੀਕੀ ਸਰਕਾਰ ਟ੍ਰੈਵਲ ਬੈਨ ਵਾਲੇ ਦੇਸ਼ਾਂ ਨੂੰ 19 ਤੋਂ ਵਧਾ ਕੇ 30 ਕਰਨ ਦੀ ਤਿਆਰੀ ਕਰ ਰਿਹਾ ਹੈ। ਅਮਰੀਕੀ ਹੋਮਲੈਂਡ ਸਕਿਓਰਟੀ ਸਕੱਤਰ ਕ੍ਰਿਸਟੀ ਨੋਇਮ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਨੋਇਮ ਨੇ ਇੱਕ ਇੰਟਰਵਿਊ ਦੌਰਾਨ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਸਹੀ ਗਿਣਤੀ ਦੱਸਣ ਤੋਂ ਇਨਕਾਰ ਕਰ ਦਿੱਤਾ, ਪਰ ਇਹ ਜ਼ਰੂਰ ਕਿਹਾ ਕਿ ਇਹ ”30 ਤੋਂ ਵੱਧ ਹੈ।” ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇਸ਼ਾਂ ਦਾ ਮੁਲਾਂਕਣ ਕਰਨਾ ਜਾਰੀ ਰੱਖ ਰਹੇ ਹਨ।
ਨੋਇਮ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਦੇਸ਼ਾਂ ਦੀ ਸਰਕਾਰ ‘ਸਥਿਰ’ ਨਹੀਂ ਹੈ ਅਤੇ ਉਹ ਅਮਰੀਕਾ ਨੂੰ ਇਹ ਨਹੀਂ ਦੱਸ ਸਕਦੇ ਕਿ ਉੱਥੋਂ ਆਉਣ ਵਾਲੇ ਵਿਅਕਤੀ ਕੌਣ ਹਨ ਅਤੇ ਜਾਂਚ ਵਿਚ ਅਮਰੀਕਾ ਦੀ ਮਦਦ ਨਹੀਂ ਕਰ ਸਕਦੇ, ਤਾਂ ਉਨ੍ਹਾਂ ਨੂੰ ਅਮਰੀਕਾ ਵਿਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਟ੍ਰੈਵਲ ਬੈਨ ਦੇਸ਼ਾਂ ਦੀ ਸੂਚੀ ‘ਚ ਇਹ ਵਿਸਥਾਰ ਪ੍ਰਸ਼ਾਸਨ ਦੁਆਰਾ ਪਹਿਲਾਂ ਜੂਨ ਵਿਚ ਐਲਾਨੀ ਗਈ ਯਾਤਰਾ ਪਾਬੰਦੀ ‘ਤੇ ਆਧਾਰਿਤ ਹੈ, ਜਿਸ ਵਿਚ ਪਹਿਲਾਂ 12 ਦੇਸ਼ਾਂ ਦੇ ਨਾਗਰਿਕਾਂ ‘ਤੇ ਪਾਬੰਦੀ ਲਗਾਈ ਗਈ ਸੀ ਅਤੇ ਫ਼ਿਰ ਬੀਤੇ ਦਿਨੀਂ ਵ੍ਹਾਈਟ ਹਾਊਸ ਨੇੜੇ ਹੋਈ ਫਾਇਰਿੰਗ ਦੇ ਮਾਮਲੇ ‘ਚ ਅਫ਼ਗਾਨੀ ਨਾਗਰਿਕ ਦਾ ਨਾਂ ਸਾਹਮਣੇ ਆਉਣ ਮਗਰੋਂ 7 ਹੋਰ ਦੇਸ਼ਾਂ ਦੇ ਲੋਕਾਂ ਲਈ ਅਮਰੀਕੀ ਵੀਜ਼ਾ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਨ੍ਹਾਂ ਦੇਸ਼ਾਂ ‘ਚ ਅਫ਼ਗਾਨਿਸਤਾਨ, ਸੋਮਾਲੀਆ, ਈਰਾਨ ਅਤੇ ਹੈਤੀ ਵਰਗੇ ਦੇਸ਼ ਸ਼ਾਮਲ ਹਨ, ਜਿਨ੍ਹਾਂ ‘ਤੇ ਸ਼ੁਰੂਆਤੀ ਪਾਬੰਦੀ ਲਗਾਈ ਗਈ ਸੀ।
ਟਰੰਪ ਪ੍ਰਸ਼ਾਸਨ ਦਾ ਇਹ ਫੈਸਲਾ ਵਾਸ਼ਿੰਗਟਨ ਵਿਚ ਨੈਸ਼ਨਲ ਗਾਰਡ ਦੇ ਦੋ ਮੈਂਬਰਾਂ ਦੀ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਇਮੀਗ੍ਰੇਸ਼ਨ ਕਾਰਵਾਈਆਂ ਦੀ ਤੇਜ਼ ਲੜੀ ਦਾ ਹਿੱਸਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਯਕੀਨੀ ਬਣਾਉਣ ਲਈ ਵਧੇਰੇ ਜਾਂਚ ਦੀ ਲੋੜ ਹੈ ਕਿ ਅਮਰੀਕਾ ਵਿਚ ਦਾਖਲ ਹੋਣ ਵਾਲੇ ਜਾਂ ਪਹਿਲਾਂ ਤੋਂ ਮੌਜੂਦ ਲੋਕ ਦੇਸ਼ ਲਈ ਕੋਈ ਖਤਰਾ ਨਾ ਹੋਣ।