-ਮਾਸਟਰ ਡਿਗਰੀ ਕਰਨ ਤੋਂ ਬਾਅਦ ਨੌਕਰੀ ਦੀ ਭਾਲ ਕਰ ਰਹੀਆਂ ਸਨ ਦੋਵੇਂ ਲੜਕੀਆਂ
ਕੈਲੀਫੋਰਨੀਆ, 29 ਦਸੰਬਰ (ਪੰਜਾਬ ਮੇਲ)- ਕੈਲੀਫੋਰਨੀਆ ਵਿਚ ਇੱਕ ਸੜਕ ਹਾਦਸੇ ਵਿਚ ਤਿਲੰਗਾਨਾ ਦੀਆਂ ਦੋ ਲੜਕੀਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਪੁੱਲਖੰਡਮ ਮੇਘਨਾ ਰਾਣੀ ਅਤੇ ਕਡਿਆਲਾ ਭਾਵਨਾ ਵਜੋਂ ਹੋਈ। ਇਹ ਦੋਵੇਂ 24 ਸਾਲ ਦੀਆਂ ਸਨ, ਜੋ ਅਮਰੀਕਾ ਵਿਚ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਗਈਆਂ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਉਹ ਆਪਣੇ ਦੋਸਤਾਂ ਨਾਲ ਕਿਸੇ ਥਾਂ ਤੋਂ ਵਾਪਸ ਆ ਰਹੀਆਂ ਸਨ। ਇਸ ਘਟਨਾ ਨੇ ਉਨ੍ਹਾਂ ਦੇ ਪਰਿਵਾਰਾਂ ਅਤੇ ਭਾਈਚਾਰੇ ਨੂੰ ਸਦਮੇ ਵਿਚ ਪਾ ਦਿੱਤਾ ਹੈ।
ਮੇਘਨਾ ਅਤੇ ਭਾਵਨਾ ਕੈਲੀਫੋਰਨੀਆ ਵਿਚ ਰਹਿੰਦੀਆਂ ਸਨ ਤੇ ਦੋਵੇਂ ਦੋਸਤ ਅਤੇ ਰੂਮਮੇਟ ਸਨ। ਉਨ੍ਹਾਂ ਨੇ ਹਾਲ ਹੀ ਵਿਚ ਆਪਣੀ ਮਾਸਟਰ ਡਿਗਰੀ ਮੁਕੰਮਲ ਕੀਤੀ ਸੀ ਅਤੇ ਨੌਕਰੀ ਭਾਲ ਰਹੀਆਂ ਸਨ। ਮੇਘਨਾ ਦੇ ਪਿਤਾ ਨਾਗੇਸ਼ਵਰ ਰਾਓ ਗਰਲਾ ਵਿਚ ਇੱਕ ਮੀ-ਸੇਵਾ ਕੇਂਦਰ ਚਲਾਉਂਦੇ ਹਨ, ਜਦੋਂ ਕਿ ਭਾਵਨਾ ਦੇ ਪਿਤਾ ਮੁਲਕਾਨੂਰ ਪਿੰਡ ਦੇ ਡਿਪਟੀ ਸਰਪੰਚ ਹਨ। ਅਮਰੀਕਾ ਵਿਚ ਸਥਾਨਕ ਅਧਿਕਾਰੀਆਂ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੇਹਾਂ ਨੂੰ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਅਮਰੀਕਾ ‘ਚ ਸੜਕ ਹਾਦਸੇ ‘ਚ ਤਿਲੰਗਾਨਾ ਦੀਆਂ ਦੋ ਲੜਕੀਆਂ ਦੀ ਮੌਤ

