ਕਨਸਾਸ ਸਿਟੀ (ਅਮਰੀਕਾ), 15 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਕਨਸਾਸ ਸਿਟੀ ਚੀਫਜ਼ ਦੀ ‘ਸੁਪਰ ਬਾਊਲ’ (ਫੁੱਟਬਾਲ ਚੈਂਪੀਅਨਸ਼ਿਪ) ਵਿਚ ਜਿੱਤ ਤੋਂ ਬਾਅਦ ਬੁੱਧਵਾਰ ਨੂੰ ਕੱਢੀ ਪਰੇਡ ਦੌਰਾਨ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 22 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਅੱਠ ਬੱਚੇ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਤੋਂ ਡਰੇ ਹੋਏ ਪ੍ਰਸ਼ੰਸਕ ਬਚਣ ਲਈ ਇਧਰ ਉਧਰ ਭੱਜੇ। ਪੁਲਿਸ ਨੇ ਪ੍ਰੈੱਸ ਕਾਨਫਰੰਸ ਵਿਚ ਗੋਲੀਬਾਰੀ ਦੀ ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਇਹ ਪਤਾ ਲੱਗਾ ਹੈ ਕਿ ਫੁੱਟਬਾਲ ਪ੍ਰਸ਼ੰਸਕਾਂ ਨੇ ਇਕ ਮਸ਼ਕੂਕ ਨੂੰ ਫੜਨ ‘ਚ ਮਦਦ ਕੀਤੀ ਪਰ ਉਹ ਇਸ ਸਮੇਂ ਇਸਦੀ ਪੁਸ਼ਟੀ ਨਹੀਂ ਕਰ ਸਕੀ। ਪੁਲਿਸ ਨੇ ਹਿਰਾਸਤ ‘ਚ ਲਏ ਵਿਅਕਤੀਆਂ ਦੀ ਪਛਾਣ ਜਾਂ ਇਸ ਘਟਨਾ ਦੇ ਪਿੱਛੇ ਦੇ ਮਕਸਦ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਅਮਰੀਕਾ ‘ਚ ਸੁਪਰ ਬਾਊਲ ਪਰੇਡ ਦੌਰਾਨ ਗੋਲੀਬਾਰੀ ਕਾਰਨ ਇਕ ਮੌਤ ਤੇ 8 ਬੱਚਿਆਂ ਸਣੇ 22 ਜ਼ਖ਼ਮੀ
![](https://punjabmailusa.com/wp-content/uploads/2024/02/super-bowl.jpg)