#AMERICA

ਅਮਰੀਕਾ ‘ਚ ਸਭ ਤੋਂ ਖ਼ਤਰਨਾਕ ਅਪਰਾਧੀਆਂ ਦੀ ਸੂਚੀ ‘ਚ 89 ਭਾਰਤੀ ਸ਼ਾਮਲ

ਵਾਸ਼ਿੰਗਟਨ, 18 ਫਰਵਰੀ (ਪੰਜਾਬ ਮੇਲ)- ਅਮਰੀਕੀ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ (DHS) ਵੱਲੋਂ ਜਾਰੀ ਕੀਤੇ ਗਏ 25,000 ‘ਅਪਰਾਧਿਕ ਗੈਰ-ਕਾਨੂੰਨੀ ਪ੍ਰਵਾਸੀਆਂ’ ਦੇ ਡੇਟਾਬੇਸ ਵਿਚ ਕਾਤਲ, ਜਿਨਸੀ ਅਪਰਾਧੀ ਅਤੇ ਨਸ਼ਾ ਤਸਕਰ ਸ਼ਾਮਲ ਹਨ। ਇਸ ਸੂਚੀ ਵਿਚ ‘ਸਭ ਤੋਂ ਖ਼ਤਰਨਾਕ ਅਪਰਾਧੀਆਂ’ ਦੀ ਸ਼੍ਰੇਣੀ ਵਿਚ 89 ਭਾਰਤੀ ਮੂਲ ਦੇ ਲੋਕ ਵੀ ਸ਼ਾਮਲ ਦੱਸੇ ਗਏ ਹਨ। ਰਾਸ਼ਟਰਪਤੀ ਟਰੰਪ ਨੇ ਆਪਣੇ ਪਹਿਲੇ ਦਿਨ ਹੀ ਦੱਖਣੀ ਸਰਹੱਦ ‘ਤੇ ‘ਰਾਸ਼ਟਰੀ ਐਮਰਜੈਂਸੀ’ ਐਲਾਨਦਿਆਂ ਅਪਰਾਧਿਕ ਪ੍ਰਵਾਸੀਆਂ ਨੂੰ ਦੇਸ਼ੋਂ ਬਾਹਰ ਕੱਢਣ ਦਾ ਸੰਕਲਪ ਦੁਹਰਾਇਆ ਸੀ।