ਨਿਊਯਾਰਕ (ਅਮਰੀਕਾ), 1 ਜਨਵਰੀ (ਪੰਜਾਬ ਮੇਲ)- ਅਮਰੀਕੀ ਪੁਲਿਸ ਭਾਰਤੀ ਮੂਲ ਦੇ ਅਮੀਰ ਜੋੜੇ ਅਤੇ ਉਨ੍ਹਾਂ ਦੀ ਅੱਲੜ ਧੀ ਦੀ ਮੌਤ ਦੀ ਜਾਂਚ ਕਰ ਰਹੀ ਹੈ। ਰਾਕੇਸ਼ ਕਮਲ (57), ਉਸ ਦੀ ਪਤਨੀ ਟੀਨਾ (54) ਅਤੇ 18 ਸਾਲਾ ਧੀ ਅਰਿਆਨਾ ਵੀਰਵਾਰ ਨੂੰ ਮੈਸੇਚਿਉਸੇਟਸ ਵਿਚ ਉਨ੍ਹਾਂ ਦੇ 50 ਲੱਖ ਡਾਲਰ ਦੇ ਆਲੀਸ਼ਾਨ ਬੰਗਲੇ ਵਿਚ ਮ੍ਰਿਤਕ ਮਿਲੇ। ਉਨ੍ਹਾਂ ਦੇ ਬੰਗਲੇ ‘ਚ 11 ਬੈੱਡਰੂਮ ਅਤੇ 13 ਬਾਥਰੂਮ ਹਨ। ਨਾਰਫੋਕ ਡਿਸਟ੍ਰਿਕਟ ਅਟਾਰਨੀ ਮਾਈਕਲ ਮੋਰੀਸੀ ਨੇ ਇਸ ਘਟਨਾ ਨੂੰ ਘਰੇਲੂ ਹਿੰਸਾ ਦੱਸਿਆ ਕਿਉਂਕਿ ਰਾਕੇਸ਼ ਦੀ ਲਾਸ਼ ਕੋਲੋਂ ਬੰਦੂਕ ਬਰਾਮਦ ਕੀਤੀ ਗਈ ਸੀ।