#AMERICA

ਅਮਰੀਕਾ ‘ਚ ਫੈਡਰਲ ਏਜੰਟਾ ਵੱਲੋਂ ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ ਜਾਰੀ

-ਘਰਾਂ ਅੰਦਰ ਜਬਰੀ ਦਾਖ਼ਲ ਹੋ ਕੇ ਲੋਕਾਂ ਨੂੰ ਕੀਤਾ ਜਾ ਰਿਹੈ ਗ੍ਰਿਫ਼ਤਾਰ
ਮਿਨੀਪੋਲਿਸ, 13 ਜਨਵਰੀ (ਪੰਜਾਬ ਮੇਲ)- ਫੈਡਰਲ ਏਜੰਟਾਂ ਵੱਲੋਂ ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ। ਇਮੀਗ੍ਰੇਸ਼ਨ ਅਧਿਕਾਰੀ ਵੱਲੋਂ ਰੇਨੀ ਗੁੱਡ ਨੂੰ ਗੋਲੀ ਮਾਰਨ ਮਗਰੋਂ ਮਿਨੀਸੋਟਾ ‘ਚ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ। ਫੈਡਰਲ ਏਜੰਟਾਂ ਨੇ ਪ੍ਰਦਰਸ਼ਨਕਾਰੀਆਂ ‘ਤੇ ਸਪਰੇਅ ਕਰਨ ਮਗਰੋਂ ਇਕ ਵਿਅਕਤੀ ਨੂੰ ਘਰ ਅੰਦਰ ਦਾਖ਼ਲ ਹੋ ਕੇ ਕਾਬੂ ਕਰ ਲਿਆ। ਕਾਰਵਾਈ ਨੂੰ ਰੋਕਣ ਲਈ ਸੜਕਾਂ ‘ਤੇ ਲੋਕਾਂ ਨੇ ਕਾਰਾਂ ਦੇ ਹੌਰਨ, ਡਰੰਮ ਅਤੇ ਸੀਟੀਆਂ ਜ਼ੋਰ-ਜ਼ੋਰ ਦੀ ਵਜਾਈਆਂ।
ਇਮੀਗ੍ਰੇਸ਼ਨ ਅਧਿਕਾਰੀ ਦੇ ਦਸਤਖ਼ਤਾਂ ਦੇ ਆਧਾਰ ‘ਤੇ ਕਿਸੇ ਵਿਅਕਤੀ ਨੂੰ ਘਰ ਅੰਦਰ ਦਾਖ਼ਲ ਹੋ ਕੇ ਜਬਰੀ ਫੜਿਆ ਨਹੀਂ ਜਾ ਸਕਦਾ ਹੈ। ਪ੍ਰਵਾਸੀਆਂ ਦੀ ਆਵਾਜ਼ ਬੁਲੰਦ ਕਰਨ ਵਾਲੇ ਗਰੁੱਪਾਂ ਨੇ ਲੋਕਾਂ ਨੂੰ ਆਪਣੇ ਘਰਾਂ ਦੇ ਦਰਵਾਜ਼ੇ ਉਦੋਂ ਤੱਕ ਨਾ ਖੋਲ੍ਹਣ ਦੀ ਅਪੀਲ ਕੀਤੀ ਹੈ, ਜਦੋਂ ਤੱਕ ਕਿਸੇ ਜੱਜ ਦੇ ਦਸਤਖ਼ਤਾਂ ਹੇਠ ਅਦਾਲਤੀ ਹੁਕਮ ਜਾਰੀ ਨਹੀਂ ਹੁੰਦਾ ਹੈ। ਮਿਨੀਸੋਟਾ ‘ਚ ਦੋ ਹਜ਼ਾਰ ਤੋਂ ਵਧ ਪ੍ਰਵਾਸੀਆਂ ਦੀਆਂ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਮਿਨੀਪੋਲਿਸ ਸਿਟੀ ਕੌਂਸਲ ਮੈਂਬਰ ਜੇਸਨ ਸ਼ਾਵੇਜ਼ ਨੇ ਕਿਹਾ ਕਿ ਫੈਡਰਲ ਏਜੰਟ ਝੁੰਡਾਂ ‘ਚ ਆ ਗਏ ਹਨ।