#AMERICA

ਅਮਰੀਕਾ ‘ਚ ਔਰਤ ਨੂੰ ਚਾਕੂ ਮਾਰਨ ਦੇ ਦੋਸ਼ ਹੇਠ ਪੰਜਾਬੀ ਗ੍ਰਿਫਤਾਰ!

ਬੇਕਰਸਫੀਲਡ, 8 ਸਤੰਬਰ (ਪੰਜਾਬ ਮੇਲ)- ਕਰਨ ਕਾਊਂਟੀ ਸ਼ੈਰਿਫ਼ ਦਫ਼ਤਰ ਮੁਤਾਬਕ 2 ਸਤੰਬਰ, 2025 ਨੂੰ ਬੋਰਾਨ ਫਰੰਟੇਜ ਰੋਡ ਦੇ 27000 ਬਲਾਕ ‘ਚ ਸਥਿਤ ਲਵਜ਼ ਟਰੱਕ ਸਟਾਪ ‘ਤੇ ਇੱਕ ਔਰਤ ਨੂੰ ਚਾਕੂ ਮਾਰਨ ਦੀ ਘਟਨਾ ਵਾਪਰੀ।
ਅਧਿਕਾਰੀਆਂ ਅਨੁਸਾਰ ਘਟਨਾ ਸਥਾਨ ਤੋਂ ਇੱਕ ਔਰਤ ਨੂੰ ਚਾਕੂ ਮਾਰੇ ਜਾਣ ਦੀ ਸੂਚਨਾ ਪ੍ਰਾਪਤ ਹੋਈ। ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਪੀੜਤ ਔਰਤ ਨੂੰ ਹਸਪਤਾਲ ਪਹੁੰਚਾਇਆ। ਹਾਲਾਂਕਿ ਉਸ ਦੀ ਹਾਲਤ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਹਾਲੇ ਤੱਕ ਇਹ ਵੀ ਸਾਫ਼ ਨਹੀਂ ਕਿ ਘਟਨਾ ਦਾ ਕਾਰਨ ਕੀ ਸੀ।
ਪੁਲਿਸ ਨੇ ਘਟਨਾ ਸਥਾਨ ‘ਤੇ ਹੀ 28 ਸਾਲਾ ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ‘ਤੇ ਕਤਲ ਦੀ ਕੋਸ਼ਿਸ਼ ਅਤੇ ਚੋਰੀ (ਬਰਗਲਰੀ) ਦੇ ਦੋਸ਼ ਲੱਗੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਨੂੰ ਟਰੱਕ ਸਟਾਪ ‘ਤੇ ਕਤਲ ਦੀ ਕੋਸ਼ਿਸ਼ ਅਤੇ ਚੋਰੀ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ। ਗੁਰਜੰਟ ਸਿੰਘ ਇਸ ਸਮੇਂ ਹਿਰਾਸਤ ਵਿਚ ਹੈ।