ਪੋਂਟੀਆਕ (ਅਮਰੀਕਾ), 9 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਪੋਂਟੀਆਕ ਵਿਚ ਜੱਜ ਨੇ ਮਿਸ਼ੀਗਨ ਦੇ ਅੱਲੜ ਨੂੰ ਆਕਸਫੋਰਡ ਹਾਈ ਸਕੂਲ ਵਿਚ ਚਾਰ ਵਿਦਿਆਰਥੀਆਂ ਦੀ ਹੱਤਿਆ ਕਰਨ ਅਤੇ ਹੋਰਾਂ ਨੂੰ ਡਰਾਉਣ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜੱਜ ਨੇ ਬਚਾਅ ਪੱਖ ਦੇ ਵਕੀਲਾਂ ਦੀ ਘੱਟ ਸਜ਼ਾ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਅਤੇ ਫੈਸਲਾ ਦਿੱਤਾ ਕਿ 17 ਸਾਲਾ ਐਂਥਨੀ ਕਰੁੰਬਲੇ ਨੂੰ ਪੈਰੋਲ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ। 2021 ਵਿਚ ਆਪਣੇ ਸਕੂਲ ਵਿੱਚ ਹਮਲੇ ਦੇ ਸਮੇਂ ਉਸ ਦੀ ਉਮਰ 15 ਸਾਲ ਸੀ। ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਕਰੁੰਬਲੇ ਨੇ ਕਿਹਾ, ‘ਮੈਂ ਉਹੀ ਕੀਤਾ ਜੋ ਮੈਂ ਕਰਨਾ ਸੀ। ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ। ਮੈਂ ਭਿਆਨਕ ਕੰਮ ਕੀਤਾ।’