#OTHERS

W.T.O. ‘ਚ ਮਤਭੇਦਾਂ ਨੂੰ ਸੁਲਝਾਉਣ ਲਈ ਮੀਟਿੰਗ 5ਵੇਂ ਦਿਨ ਵੀ ਜਾਰੀ

ਆਬੂ ਧਾਬੀ, 1 ਮਾਰਚ (ਪੰਜਾਬ ਮੇਲ)- ਖੇਤੀ, ਮੱਛੀ ਪਾਲਣ ਸਬਸਿਡੀਆਂ ਅਤੇ ਈ-ਕਾਮਰਸ ਵਰਗੇ ਮੁੱਦਿਆਂ ‘ਤੇ ਵਿਕਸਤ ਅਤੇ ਉਭਰਦੀਆਂ ਅਰਥਵਿਵਸਥਾਵਾਂ ਵਿਚਾਲੇ ਮਤਭੇਦਾਂ ਨੂੰ ਸੁਲਝਾਉਣ ਲਈ ਵਿਸ਼ਵ ਵਪਾਰ ਸੰਗਠਨ (ਡਬਲਯੂ.ਟੀ.ਓ.) ਦੀ ਮੰਤਰੀ ਪੱਧਰੀ ਬੈਠਕ ਪੰਜਵੇਂ ਦਿਨ ਵੀ ਜਾਰੀ ਹੈ। ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਇਹ ਮੀਟਿੰਗ 29 ਫਰਵਰੀ ਨੂੰ ਖਤਮ ਹੋਣੀ ਸੀ ਪਰ ਇਸ ਖੜੋਤ ਤੋੜਨ ਲਈ ਇਸ ਨੂੰ ਇਕ ਦਿਨ ਹੋਰ ਵਧਾ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਸਾਰੇ ਬਕਾਇਆ ਮੁੱਦਿਆਂ ‘ਤੇ ਮੈਂਬਰ ਦੇਸ਼ਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ ਪਰ ਹਾਲੇ ਤੱਕ ਕੋਈ ਵੱਡੀ ਸਹਿਮਤੀ ਨਹੀਂ ਬਣ ਸਕੀ ਹੈ। ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕਿਸਾਨਾਂ ਤੇ ਮਛੇਰਿਆਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕਰੇਗਾ।