ਬੇਏਰੀਆ (ਕੈਲੀਫੋਰਨੀਆ), 24 ਦਸੰਬਰ (ਪੰਜਾਬ ਮੇਲ)- ਕੁੱਝ ਤਕਨੀਕੀ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਵਿਦੇਸ਼ ਯਾਤਰਾ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਕਿਉਂਕਿ ਅਮਰੀਕੀ ਦੂਤਾਵਾਸਾਂ ਅਤੇ ਕੌਂਸਲੇਟ ਦਫਤਰਾਂ ਵਿਚ ਅਮਰੀਕੀ ਵੀਜ਼ਾ ਰੀ-ਐਂਟਰੀ ਪ੍ਰਕਿਰਿਆ ਵਿਚ ਕਾਫੀ ਦੇਰੀ ਹੋ ਰਹੀ ਹੈ ਅਤੇ ਇਸ ਲਈ ਲੰਮਾ ਸਮਾਂ ਲੱਗ ਰਿਹਾ ਹੈ।
ਵੱਖ-ਵੱਖ ਆਈ.ਟੀ. ਕੰਪਨੀਆਂ ਵੱਲੋਂ ਆਪੋ-ਆਪਣੇ ਸਟਾਫ ਨੂੰ ਇਸ ਸੰਬੰਧੀ ਸੂਚਨਾ ਦਿੱਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਹ ਦੇਸ਼ ਛੱਡ ਕੇ ਨਾ ਜਾਣ। ਸੰਦੇਸ਼ ਵਿਚ ਪ੍ਰਭਾਵਿਤ ਕਰਮਚਾਰੀਆਂ ਨੂੰ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਗਈ ਅਤੇ ਚਿਤਾਵਨੀ ਦਿੱਤੀ ਗਈ ਹੈ ਕਿ ਸੀਮਤ ਵੀਜ਼ਾ ਸਟੈਂਪਿੰਗ ਸਲਾਟ ਕਾਰਨ ਉਹ ਅਮਰੀਕਾ ਤੋਂ ਬਾਹਰ ਲੰਮੇ ਸਮੇਂ ਲਈ ਠਹਿਰਣ ਦਾ ਜ਼ੋਖਿਮ ਨਾ ਲੈਣ। ਅੰਤਰਰਾਸ਼ਟਰੀ ਯਾਤਰਾ ਨੂੰ ਲੰਮੇ ਅਪੁਆਇੰਟਮੈਂਟ ਬੈਕਲਾਗ ਦੇ ਕਾਰਨ ਮਹੀਨਿਆਂ ਲਈ ਵਿਦੇਸ਼ਾਂ ਵਿਚ ਫਸੇ ਰੱਖ ਸਕਦੀ ਹੈ।
ਇਸ ਤਰ੍ਹਾਂ ਦੀ ਦੇਰੀ ਕਈ ਦੇਸ਼ਾਂ ਵਿਚ ਰਿਪੋਰਟ ਕੀਤੀ ਜਾ ਰਹੀ ਹੈ ਕਿਉਂਕਿ ਅਮਰੀਕੀ ਡਿਪਲੋਮੈਟਿਕ ਮਿਸ਼ਨ ਹੁਣ ਸੋਸ਼ਲ ਮੀਡੀਆ ਨੂੰ ਸਕ੍ਰੀਨਿੰਗ ਕਰ ਰਹੇ ਹਨ। ਇਹ ਸਮੀਖਿਆ H-1B ਕਰਮਚਾਰੀਆਂ ਅਤੇ ਉਨ੍ਹਾਂ ਦੇ ਨਿਰਭਰਾਂ ਨਾਲ ਯਾਨੀ ਕਿ F, J ਵੀਜ਼ਾ ਉਤੇ ਵੀ ਲਾਗੂ ਹੁੰਦੀ ਹੈ। ਇਸੇ ਤਰ੍ਹਾਂ ਇਹ M ਵੀਜ਼ਾ, ਵਿਦਿਆਰਥੀਆਂ ਅਤੇ ਐਕਸਚੇਂਜ ਵਿਜ਼ਟਰਾਂ ‘ਤੇ ਵੀ ਲਾਗੂ ਹੁੰਦਾ ਹੈ।
ਜ਼ਿਕਰਯੋਗ ਹੈ ਕਿ H-1B ਵੀਜ਼ੇ ‘ਤੇ 70 ਫੀਸਦੀ ਦੇ ਕਰੀਬ ਭਾਰਤੀ ਲੋਕ ਕਾਬਜ਼ ਹਨ।
VISA ਸਟੈਂਪਿੰਗ ‘ਚ ਦੇਰੀ ਕਾਰਨ ਆਈ.ਟੀ. ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਵਿਦੇਸ਼ ਯਾਤਰਾ ਤੋਂ ਬਚਣ ਦੀ ਸਲਾਹ

